ਨਗਰ ਨਿਗਮ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਦੇਰ ਰਾਤ ਹਮਲਾ, 3 ਦੋਸ਼ੀ ਗ੍ਰਿਫਤਾਰ

0
97
Attack On Minister Balkar Singh

Attack On Minister Balkar Singh : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਬੀਤੀ ਦੇਰ ਰਾਤ ਹਮਲਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨਸ਼ੇ ‘ਚ ਸਨ, ਜਿਨ੍ਹਾਂ ਨੂੰ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਬੂ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜਦੋਂ ਮੰਤਰੀ ਦਾ ਕਾਫਲਾ ਗੁਰੂ ਰਵਿਦਾਸ ਚੌਕ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਗੱਡੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ‘ਚ 3 ਨੌਜਵਾਨ ਸਵਾਰ ਸਨ, ਜੋ ਨਸ਼ੇ ‘ਚ ਸਨ। ਮੰਤਰੀ ਦੇ ਸਾਹਮਣੇ ਚੱਲ ਰਹੀ ਪਾਇਲਟ ਗੱਡੀ ‘ਚ ਮੌਜੂਦ ਗੰਨਮੈਨ ਨਾਲ ਨੌਜਵਾਨਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਕ ਨੌਜਵਾਨ ਨੇ ਗੱਡੀ ‘ਤੇ ਇੱਟ ਮਾਰ ਕੇ ਸ਼ੀਸ਼ਾ ਤੋੜ ਦਿੱਤਾ।

ਮੰਤਰੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੇ ਨਸ਼ੇ ‘ਚ ਟੱਲੀ ਹੋਣ ਕਾਰਨ ਉਹ ਉਥੇ ਹੀ ਮਾਮਲਾ ਸ਼ਾਂਤ ਕਰਵਾ ਕੇ ਵਡਾਲਾ ਚੌਕ ‘ਚ ਸਥਿਤ ਘਰ ਵੱਲ ਚਲੇ ਗਏ | ਪਰ ਕੁਝ ਦੇਰ ਬਾਅਦ ਫਿਰ ਉਕਤ ਨੌਜਵਾਨ ਘਰ ਤੋਂ ਬਾਹਰ ਆ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਥਾਣਾ 6 ਦੀ ਪੁਲਸ ਨੇ ਘੇਰਾਬੰਦੀ ਕਰ ਕੇ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ।

Also Read :  CM ਭਗਵੰਤ ਮਾਨ ਅੱਜ ਵਾਤਾਵਰਨ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ

Also Read : ਲੁਧਿਆਣਾ ‘ਚ ASI ਰਿਸ਼ਵਤ ਲੈਂਦਾ ਫੜਿਆ ਗਿਆ, ਕੈਮਰੇ ਦੇ ਸਾਹਮਣੇ ਲੀਤੇ 1500 ਰੁਪਏ, ਸਸਪੈਂਡ

Also Read : ਫਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ, 40 ਕਰੋੜ ਦੀ ਹੈਰੋਇਨ ਬਰਾਮਦ, 2 ਨਸ਼ਾ ਤਸਕਰ ਕਾਬੂ

Connect With Us : Twitter Facebook
SHARE