Awareness Camp By Traffic Police : ਟ੍ਰੈਫਿਕ ਪੁਲਿਸ ਵੱਲੋਂ ਬੂਟਾ ਸਿੰਘ ਵਾਲਾ ਸਕੂਲ ਵਿੱਚ ਲਗਾਇਆ ਜਾਗਰੁਕਤ ਕੈਂਪ

0
135
Awareness Camp By Traffic Police

India News (ਇੰਡੀਆ ਨਿਊਜ਼), Awareness Camp By Traffic Police, ਚੰਡੀਗੜ੍ਹ : ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈੱਲ ਐੱਸ.ਏ.ਐੱਸ. ਨਗਰ ਵੱਲੋਂ ਏ.ਐੱਸ.ਆਈ ਜਨਕ ਰਾਜ ਅਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ।ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਲਾਲ ਬੱਤੀ, ਜੈਬਰਾ ਕਰਾਸਿੰਗ, ਧੁੰਦ ਵਿੱਚ ਸਾਵਧਾਨੀਆਂ ਕੀ ਵਰਤਣੀਆਂ ਚਾਹੀਦੀਆਂ ਹਨ, ਹੈੱਲਮੈਟ ਨਾ ਪਹਿਨਣ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ, ਸੀਟ ਬੈੱਲਟ ਕਿਉਂ ਜਰੂਰੀ ਹੁੰਦੀ ਹੈ ਆਦਿ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਵਾਤਾਵਰਣ ਨੂੰ ਕਿਵੇਂ ਬਣਾਉਣ ਹੈ

ਇਸ ਤੋਂ ਇਲਾਵਾ ਸਮਾਜ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਹਨ ਤੇ ਉਨ੍ਹਾਂ ਤੋਂ ਬਚ ਕੇ ਵਿਦਿਆਰਥੀ ਆਪਣ ਜੀਵਨ ਕਿਵੇਂ ਵਧੀਆ ਬਣਾ ਸਕਦੇ ਹਨ, ਵਾਤਾਵਰਣ ਦੀ ਸਾਡੇ ਲਈ ਕੀ ਮਹੱਤਤਾ ਹੈ ਤੇ ਅਸੀਂ ਵਾਤਾਵਰਣ ਨੂੰ ਕਿਵੇਂ ਬਣਾਉਣ ਹੈ ਤੇ ਸਾਈਬਰ ਕ੍ਰਾਈਮ ਤੋਂ ਵਿਦਿਆਰਥੀ ਕਿਵੇਂ ਬਚ ਸਕਦੇ ਹਨ ਦੇ ਬਾਰੇ ਜਾਣਕਾਰੀ ਦਿੱਤੀ ਗਈ।

ਸਨਮਾਨਿਤ ਕੀਤਾ ਗਿਆ

ਇਸ ਸਮੇਂ ਸਕੂਲ ਇੰਚਾਰਜ ਪਰਮਜੀਤ ਕੌਰ ਲੈਕਚਰਾਰ ਰਾਜਨੀਤੀ ਸਾਸ਼ਤਰ ਤੇ ਸਮੂਹ ਸਟਾਫ ਵੱਲੋਂ ਏ.ਐੱਸ.ਆਈ ਜਨਕ ਰਾਜ ਅਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਜਾਣਕਾਰੀ ਦੇਣ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਲਈ ਟ੍ਰੈਫਿਕ ਸੰਬੰਧੀ ਪ੍ਰੋਗਰਾਮ ਜੋ ਸਕੂਲ ਵਿੱਚ ਕੀਤਾ ਗਿਆ ਇਸ ਦਾ ਸਾਰਾ ਪ੍ਰਬੰਧ ਪੀ.ਟੀ.ਆਈ. ਮੈਡਮ ਕੰਵਰਪ੍ਰੀਤ ਕੌਰ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ :CM PunjabTirth Yatra Yojana : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ AAP ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਤੇ ਘਰ ਘਰ ਰਾਸ਼ਨ ਸਕੀਮ ਦਾ ਆਗਾਜ

 

SHARE