Baba Banda Singh Bahadur
ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲ ਸਲਤਨਤ ਖ਼ਿਲਾਫ਼ ਯੁੱਧ ਦੀ ਸ਼ੁਰੂਆਤ
- ਸ਼੍ਰੀ ਗੁਰੂ ਗੋਬਿੰਦ ਜੀ ਦੇ ਅਸ਼ੀਰਵਾਦ ਨਾਲ ਬਨੂੜ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਬਨੂੜ ਵਿੱਚ ਅਤੇ ਫਿਰ ਚਪੜਚਿੜੀ ਦੇ ਇਲਾਕੇ ਵਿੱਚ ਮੁਗਲ ਫੌਜ ਦਾ ਮੁਕਾਬਲਾ ਕੀਤਾ।
ਕੁਲਦੀਪ ਸਿੰਘ
ਇੰਡੀਆ ਨਿਊਜ਼(ਮੋਹਾਲੀ)
ਗੁਰੂ ਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਬਨੂੜ ਖੇਤਰ ਦਾ ਇੱਕ ਇਤਿਹਾਸਕ ਧਾਰਮਿਕ ਸਥਾਨ ਹੈ। ਗੁਰੂ ਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਸਿੱਖ ਫੌਜ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਅਸ਼ੀਰਵਾਦ ਨਾਲ ਬਨੂੜ ਪਹੁੰਚੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਬਨੂੜ ਆਉਣ ਦਾ ਕਾਰਨ ਮੁਗ਼ਲ ਫ਼ੌਜ ਦੇ ਜ਼ੁਲਮ ਖ਼ਿਲਾਫ਼ ਜੰਗ ਦਾ ਐਲਾਨ ਕਰਨਾ ਸੀ। Baba Banda Singh Bahadur
ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ
ਇਤਿਹਾਸ ਵਿੱਚ ਦਰਜ ਹੈ ਕਿ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਸ਼ਹੀਦ ਕੀਤਾ ਸੀ। ਸਿੱਖ ਕੌਮ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਸਰਹਿੰਦ ਦੇ ਨਵਾਬ ਵਿਰੁੱਧ ਗੁੱਸਾ ਭੜਕ ਉੱਠਿਆ ਸੀ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਬਦਲਾ ਲੈਣ ਦੀ ਇੱਛਾ ਦਸਵੇਂ ਪਾਤਿਸ਼ਾਹ ਕੋਲ ਪ੍ਰਗਟਾਈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਨਦੇੜ ਸਾਹਿਬ ਤੋਂ ਪੰਜਾਬ ਵੱਲ ਤੋਰਿਆ। Baba Banda Singh Bahadur
ਬਨੂੜ ਅਤੇ ਚੱਪੜਚਿੜੀ ਵਿਚਕਾਰ ਜੰਗ
ਗੁਰੂਦੁਆਰਾ ਸ਼੍ਰੀ ਅਕਾਲ ਗੜ੍ਹ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜਿਆ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਪਹੁੰਚਣ ਤੋਂ ਪਹਿਲਾਂ ਸਿੱਖ ਫੌਜਾਂ ਨਾਲ ਬਨੂੜ ਵਿਖੇ ਰੁਕਿਆ।
ਬਨੂੜ ਵਿਚ ਮੁਗ਼ਲ ਫ਼ੌਜ ਨਾਲ ਜੰਗ ਹੋਈ, ਜਿਸ ਤੋਂ ਬਾਅਦ ਸਿੱਖ ਫ਼ੌਜ ਦੇ ਸਰਹਿੰਦ ਪਹੁੰਚਣ ਤੋਂ ਪਹਿਲਾਂ ਚੱਪੜਚਿੜੀ ਵਿਚ ਮੁਗ਼ਲ ਫ਼ੌਜ ਨਾਲ ਜੰਗ ਹੋਈ। ਸਰਹਿੰਦ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। Baba Banda Singh Bahadur
ਗੁਰੂ ਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਜੀ
ਗੁਰੂ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਪ੍ਰਬੰਧ ਸੰਪ੍ਰਦਾ ਸੇਵਾਦਾਰ ਸੰਤ ਬਾਬਾ ਨਿਧਾਨ ਸਿੰਘ ਜੀ,ਸੰਤ ਬਾਬਾ ਸ਼ੀਸ਼ਾ ਸਿੰਘ ਜੀ ਗੁਰੂ ਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਜੀ ਵਾਲਿਆਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ।
ਮੌਜੂਦਾ ਮੁਖੀ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ।ਗੁਰੂ ਦੁਆਰਾ ਸਾਹਿਬ ਵਿੱਚ 24 ਘੰਟੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹੈ। Baba Banda Singh Bahadur
ਸਰਹਿੰਦ ਫਤਿਹ ਦਿਵਸ ਦਾ ਤਿਉਹਾਰ
ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਸਰਹਿੰਦ ਵਿੱਚ ਮੁਗਲ ਸਲਤਨਤ ਨੂੰ ਖਤਮ ਕਰ ਦਿੱਤਾ ਸੀ। ਬਾਬਾ ਜੀ ਦੀ ਯਾਦ ਵਿੱਚ ਸਾਵਣ ਦੇ ਮਹੀਨੇ ਸਰਹਿੰਦ ਫਤਿਹ ਦਿਵਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਹਰ ਮਹੀਨੇ ਸੰਗਰਾਂਦ ਦਿਵਸ ਮਨਾਇਆ ਜਾਂਦਾ ਹੈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। Baba Banda Singh Bahadur
43000 ਵਰਗ ਫਿੱਟ ਉਸਾਰੀ ਦਾ ਕੰਮ
ਗੁਰੂ ਦੁਆਰਾ ਸਾਹਿਬ ਵਿਖੇ 43000 ਵਰਗ ਫਿੱਟ ਲੰਗਰ ਹਾਲ ਅਤੇ ਪਾਰਕਿੰਗ ਦੀ ਉਸਾਰੀ ਲਈ ਕਾਰ ਸੇਵਾ ਚੱਲ ਰਹੀ ਹੈ। ਪਾਰਕਿੰਗ ਦੇ ਉੱਪਰ ਲੰਗਰ ਹਾਲ ਬਣਾਇਆ ਜਾ ਰਿਹਾ ਹੈ।
ਲੰਗਰ ਹਾਲ ਦੇ ਉੱਪਰ ਸਰਾਵਾਂ ਬਣਾਉਣ ਦੀ ਵੀ ਤਜਵੀਜ਼ ਹੈ। ਕਾਰਸੇਵਾ ਉਸਾਰੀ ‘ਤੇ ਕਰੀਬ 8 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। Baba Banda Singh Bahadur
Also Read :ਬਨੂੜ ਦਾ ਗੁੱਗਾ ਮਾੜੀ ਮੇਲਾ:ਬਾਬੇ ਦਾ ਦੁਵਾਰ ਫੁੱਲਾਂ ਨਾਲ ਸਜਾਇਆ ਗਿਆ Gugga Madi Mela Of Banur
Also Read :ਤਾਨਸੇਨ ਦਾ ਦੁੱਖ ਦੂਰ ਕਰਕੇ, ਸੰਗੀਤ ਦੀ ਦੇਵੀ ਅਖਵਾਈ ਮਾਤਾ ਬੰਨੋ Goddess Of Music Maa Banno
Connect With Us : Twitter Facebook