ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਸੰਕ੍ਰਾਂਤ ਮੌਕੇ ਕਥਾ ਕੀਰਤਨ Baba Banda Singh Bahadur

0
177
Baba Banda Singh Bahadur
Baba Banda Singh Bahadur

ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਸੰਕ੍ਰਾਂਤ ਮੌਕੇ ਸੰਗਤ ਨੇ ਭਰੀ ਹਾਜ਼ਰੀ

  • ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਸੰਕ੍ਰਾਂਤ ਮੌਕੇ ਕਥਾ ਕੀਰਤਨ

  • ਸੰਗਤ ਦੇ ਸਹਿਯੋਗ ਨਾਲ ਪੰਜ ਮੰਜ਼ਿਲਾ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ): ਬਨੂੜ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ (ਅਕਾਲ ਗੜ੍ਹ) ਵਿੱਚ ਹਰ ਮਹੀਨੇ ਸੰਕ੍ਰਾਂਤ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗੁਰੂਦੁਆਰਾ ਸਾਹਿਬ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਸਾਹਿਬ ਦੀ ਉਸਤਤਿ ਵਿੱਚ ਕਥਾ ਕੀਰਤਨ ਕੀਤਾ ਗਿਆ। ਜਦਕਿ ਇਸ ਉਪਰੰਤ ਸੰਗਤਾਂ ਲਈ ਲੰਗਰ ਵਰਤਾਇਆ ਜਾਂਦਾ ਹੈ।

Baba Banda Singh Bahadur

ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਸੰਕ੍ਰਾਂਤ ਦੇ ਮੌਕੇ ‘ਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਪਹੁੰਚਦੀਆਂ ਹਨ। ਸੋਹਣ ਸਿੰਘ ਸਲਾਣਾ ਅਤੇ ਹਜ਼ੂਰੀ ਰਾਗੀ ਜਥਾ ਕੁਲਵਿੰਦਰ ਸਿੰਘ ਵੱਲੋਂ ਕਥਾ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। Baba Banda Singh Bahadur

ਪੰਜ ਮੰਜ਼ਿਲਾ ਇਮਾਰਤ ਦੀ ਚੱਲ ਰਹੀ ਕਾਰ ਸੇਵਾ

Baba Banda Singh Bahadur

ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਇਮਾਰਤ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸੰਗਤ ਦੇ ਸਹਿਯੋਗ ਨਾਲ ਪੰਜ ਮੰਜ਼ਿਲਾ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਮੁੱਖ ਪ੍ਰਬੰਧਕ ਨੇ ਦੱਸਿਆ ਕਿ ਬੇਸਮੈਂਟ ‘ਚ ਪਾਰਕਿੰਗ,ਦੂਜੀ ਮੰਜ਼ਿਲ ‘ਤੇ ਲੰਗਰ ਹਾਲ,ਤੀਜੀ ਮੰਜ਼ਿਲ ‘ਤੇ ਰਿਹਾਇਸ਼ੀ ਕਮਰੇ,ਚੌਥੀ ਅਤੇ ਪੰਜਵੀਂ ਮੰਜ਼ਿਲ ‘ਤੇ ਸੰਗਤਾਂ ਲਈ ਖੁੱਲ੍ਹੇ ਹਾਲ ਦੀ ਵਿਵਸਥਾ ਕੀਤੀ ਜਾਰਹੀ ਹੈ।

ਕਾਰਸੇਵਾ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਮਾਰਤ ‘ਤੇ 5 ਤੋਂ 8 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। Baba Banda Singh Bahadur

ਟਰੱਕ ਯੂਨੀਅਨ ਦਾ ਵਿਸ਼ੇਸ਼ ਯੋਗਦਾਨ

ਸਿੱਖ ਧਰਮ ਨਾਲ ਸਬੰਧਤ ਹਰ ਵੱਡਾ ਤਿਉਹਾਰ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸੰਤ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਚੱਲ ਰਹੇ ਸੇਵਾ ਕਾਰਜ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਵੱਲੋਂ ਭਰਵਾਂ ਸਹਿਯੋਗ ਭੇਟ ਕੀਤਾ ਗਿਆ।

ਜਦਕਿ ਨਗਰ ਕੌਂਸਿਲ ਦੇ ਸਾਬਕਾ ਪ੍ਰਧਾਨ ਲਛਮਣ ਸਿੰਘ ਚਗੇਰਾ ਅਤੇ ਅਜੈਬ ਸਿੰਘ ਭੱਟੀ ਦਾ ਸਮਰਥਨ ਮਿਲ ਰਿਹਾ ਹੈ।

ਸੰਤ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਸਿੱਖ ਧਰਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਹੈ ਅਤੇ ਧਰਮ ਦੀ ਆਸਥਾ ਦਾ ਮੁੱਖ ਕੇਂਦਰ ਹੈ। Baba Banda Singh Bahadur

Also Read :ਕਿਸਾਨਾਂ ਨੂੰ ਡਰ: ਜਮਾਂ ਹੋ ਰਹੇ ਪਾਣੀ ਕਾਰਨ ਮੁੜ ਜੁਲਾਈ ਵਰਗੇ ਹਲਾਤ ਨਾ ਬਣ ਜਾਣ Farmers Are Afraid

Also Read :HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur

Also Read :ਪਿੰਡ ਕਰਾਲਾ ਦੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ Panchayat Of Village Karala

Connect With Us : Twitter Facebook

 

SHARE