ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸਹੀਦੀ ਦਿਹਾੜਾ ਮਨਾਇਆ

0
214
Baba Banda Singh Bahadur Ji Martyrdom Day
Baba Banda Singh Bahadur Ji Martyrdom Day

ਦਿਨੇਸ਼ ਮੌਦਗਿਲ, ਲੁਧਿਆਣਾ/ਮੁੰਬਈ: ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸਨਲ ਫਾਊਂਡੇਸਨ ਦੇ ਪ੍ਰਧਾਨ ਕਿ੍ਰਸਨ ਕੁਮਾਰ ਬਾਵਾ, ਕਨਵੀਨਰ ਬਲਦੇਵ ਬਾਵਾ ਅਤੇ ਜਨਰਲ ਸਕੱਤਰ ਅਸਵਨੀ ਮਹੰਤ ਐਡਵੋਕੇਟ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸਹੀਦੀ ਦਿਹਾੜਾ ਸੁਖਦਾਇਕ ਗੁਰਦੁਆਰਾ ਸਾਹਿਬ ਮੁੰਬਈ ਵਿਖੇ ਮਨਾਇਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੀਤਾ ਯਾਦ

ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ । ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇੱਕ ਸਿੱਕਾ ਅਤੇ ਇੱਕ ਮੋਹਰ ਜਾਰੀ ਕੀਤੀ। ਅੱਜ ਦੇ ਕਿਸਾਨਾਂ ਨੂੰ ਜਮੀਨਾਂ ਦਾ ਮਾਲਕ ਬਣਾ ਦਿੱਤਾ। ਸਮਾਗਮ ਦਾ ਸੰਚਾਲਨ ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਫਾਊਂਡੇਸਨ ਮਹਾਰਾਸਟਰ, ਚੇਅਰਮੈਨ ਹਰਚੰਦ ਸਿੰਘ ਜੋ ਕਿ ਤਨਵੇਰ ਗੁਰਦੁਆਰਾ ਸਾਹਿਬ ਕਮੇਟੀ ਦੇ ਚੇਅਰਮੈਨ ਵੀ ਹਨ ਅਤੇ ਮੋਹਨ ਸਿੰਘ ਨੇ ਕੀਤਾ।

ਇਸ ਮੌਕੇ ਝਲਮਣ ਸਿੰਘ ਦਿਓਲ ਨੂੰ ਫਾਊਂਡੇਸਨ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਸਮਾਗਮ ਵਿੱਚ ਮਨਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ, ਮਹਿੰਦਰਜੀਤ ਸਿੰਘ, ਅਮਰਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜੋ : ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਵੋਲਵੋ ਬੱਸਾਂ 15 ਜੂਨ ਤੋਂ ਸ਼ੁਰੂ ਹੋਣਗੀਆਂ

ਇਹ ਵੀ ਪੜੋ : ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਹਾਈ ਕੋਰਟ ਨੇ ਦਿੱਤਾ ਝਟਕਾ

ਸਾਡੇ ਨਾਲ ਜੁੜੋ : Twitter Facebook youtube

SHARE