ਹੱਕ-ਸੱਚ ਅਤੇ ਧਰਮ ਦਾ ਮਾਰਗ ਰੱਬ ਦੇ ਦਰ ਤੇ ਜਾਂਦਾ ਹੈ: ਬਾਬਾ ਦਿਲਬਾਗ ਸਿੰਘ ਜੀ Baba Dilbag Singh Ji

0
388
Baba Dilbag Singh Ji

Baba Dilbag Singh Ji

ਹੱਕ-ਸੱਚ ਅਤੇ ਧਰਮ ਦਾ ਮਾਰਗ ਰੱਬ ਦੇ ਦਰ ਤੇ ਜਾਂਦਾ ਹੈ: ਬਾਬਾ ਦਿਲਬਾਗ ਸਿੰਘ ਜੀ

  • ਦੁਨਿਆਵੀ ਆਡੰਬਰ ਤੋਂ ਦੂਰ ਹਨ ਬਾਬਾ ਦਿਲਬਾਗ ਸਿੰਘ ਜੀ

  • ਬਾਬਾ ਜੀ ਦਾ ਹੈ ਸਾਦਾ ਖਾਣਾ ਅਤੇ ਸਾਦਾ ਬਾਣਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਤਾਂ ਉਸ ਦੀ ਖ਼ਲਕਤ ਨੂੰ ਪਿਆਰ ਕਰਨਾ ਚਾਹੀਦਾ ਹੈ। ਇਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ ਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਤਾਂ ਚਤੁਰਾਈ,ਸਿਆਣਪ ਤੇ ਸਿਆਸਤ ਨੂੰ ਤਿਆਗ ਕੇ ਗੁਰੂ ਦੇ ਦਰ ਤੇ ਜਾਣਾ ਚਾਹੀਦਾ ਹੈ। ਇਹ ਪ੍ਰਵਚਨ ਬਾਬਾ ਦਿਲਬਾਗ ਸਿੰਘ ਜੀ ਤੋਂ ਅਕਸਰ ਸੁਣਨ ਨੂੰ ਮਿਲਦਾ ਹੈ।

ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਬਾਬਾ ਦਿਲਬਾਗ ਸਿੰਘ ਜੀ ਦਾ ਇੱਕ ਹੋਰ ਉਪਦੇਸ਼ ਹੈ,ਉਹ ਕਹਿੰਦੇ ਹਨ ਕਿ ਸੰਸਾਰ ਵਿੱਚ ਲੱਖਾਂ ਕਰੋੜਾਂ ਜੀਵ ਵਾਸ ਕਰ ਰਹੇ ਹਨ,ਪਰ ਅਕਾਲ ਪੁਰਖ ਆਤਮਾ ਨੇ ਮਨੁੱਖ ਨੂੰ ਸੂਝ ਬਖਸ਼ੀ ਹੈ।

ਇਸ ਲਈ ਮਨੁੱਖ ਨੂੰ ਆਪਣੀ ਕਾਰ ਅਤੇ ਵਿਹਾਰ ਦੀ ਸ਼ੁੱਧਤਾ ਨਾਲ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਸੱਚਾ ਇਨਸਾਨ ਬਣ ਸਕਦਾ ਹੈ। ਬਾਬਾ ਦਿਲਬਾਗ ਸਿੰਘ ਜੀ ਕਹਿੰਦੇ ਹਨ ਕਿ ਸੱਚ ਅਤੇ ਧਰਮ ਦਾ ਮਾਰਗ ਗੁਰੂ ਦੇ ਦਰ ਤੱਕ ਜਾਂਦਾ ਹੈ ਅਤੇ ਇਸ ਮਾਰਗ ‘ਤੇ ਚੱਲ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। Baba Dilbag Singh Ji

ਗੁਰਦੁਆਰਾ,ਅਕਾਲ ਗੜ੍ਹ ਦੇ ਮੁੱਖ ਸੇਵਾਦਾਰ ਵਜੋਂ ਸੇਵਾ

Baba Dilbag Singh Ji

ਬਾਬਾ ਦਿਲਬਾਗ ਸਿੰਘ ਜੀ ਅੱਜ ਕੱਲ੍ਹ ਗੁਰੂ ਦੁਵਾਰਾ ਸਿੰਘ ਸ਼ਹੀਦਾਂ ਬਸੀ ਬਾਂਡੀਆਂ ਦੇ ਮੁੱਖ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਹਨ। ਸੰਗਤ ਦਾ ਕਹਿਣਾ ਹੈ ਕਿ ਬਾਬਾ ਦਿਲਬਾਗ ਸਿੰਘ ਜੀ ਜਿੱਥੇ ਵੀ ਸੇਵਾ ਸੰਬਾਲਦੇ ਹਨ, ਉਸ ਥਾਂ ਨੂੰ ਰੌਣਕ ਬਣਾ ਦਿੰਦੇ ਹਨ। ਸੰਗਤ ਦਾ ਕਹਿਣਾ ਹੈ ਕਿ ਬਾਬਾ ਦਿਲਬਾਗ ਸਿੰਘ ਜੀ ਨੇ ਕਈ ਸਾਲਾਂ ਤੱਕ ਬਨੂੜ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ,ਅਕਾਲ ਗੜ੍ਹ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਅੱਜ ਬਰਕਤ ਦੇ ਭੰਡਾਰ ਚੱਲ ਰਹੇ ਹਨ। Baba Dilbag Singh Ji

ਦੁਨਿਆਵੀ ਆਡੰਬਰ ਤੋਂ ਦੂਰ

Baba Dilbag Singh Ji

ਇਸ ਤੋਂ ਇਲਾਵਾ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਕਈ ਥਾਵਾਂ ’ਤੇ ਕਾਰ ਸੇਵਾ ਚੱਲ ਰਹੀ ਹੈ। ਜਦੋਂ ਕਿ ਬਾਬਾ ਦਿਲਬਾਗ ਸਿੰਘ ਦੁਨਿਆਵੀ ਆਡੰਬਰ ਤੋਂ ਦੂਰ ਰਹਿ ਕੇ ਸਾਦੇ ਖਾਣੇ ਅਤੇ ਸਾਦੇ ਬਾਣੇ ਵਿੱਚ ਰਹਿ ਕੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹਨ। Baba Dilbag Singh Ji

Also Read :ਮੁਨਾਫੇ ਵਿੱਚ ਚੱਲ ਰਹੀ ਬਨੂੜ ਟਰੱਕ ਯੂਨੀਅਨ Banur Truck Union Running In Profit

Also Read :ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ Contaminated Water To People’s Homes

Connect With Us : Twitter Facebook

 

SHARE