ਬਾਬਰਪੁਰ ਸਕੂਲ ਦੀਆ ਦੋ ਸਕੀਆਂ ਭੈਣਾਂ ਨੇ ਪੰਜਾਬ ਮੈਰਿਟ ਲਿਸਟ ਚ ਮਾਰੀ ਬਾਜੀ Babarpur School Included In The Merit List

0
289
Babarpur School Included In The Merit List

Babarpur School Included In The Merit List

ਸ.ਸੀ.ਸੈ.ਸਕੂਲ ਬਾਬਰਪੁਰ ਦੀਆ ਦੋ ਸਕੀਆਂ ਭੈਣਾਂ ਨੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ ਚ ਪੰਜਾਬ ਮੈਰਿਟ ਲਿਸਟ ਚ ਮਾਰੀ ਬਾਜੀ

ਨਾਭਾ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਬਰਪੁਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਸਾਲ 2021-22 ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਇਤਿਹਾਸ ਰਚ ਦਿੱਤਾ ਹੈ। ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਵਿੱਚ ਰੈਂਕ ਹਾਸਲ ਕੀਤਾ ਹੈ। ਸਕੂਲ ਦਾ ਨਾਮ ਇਲਾਕੇ ਵਿੱਚ ਰੋਸ਼ਨ ਹੋ ਗਿਆ ਹੈ। Babarpur School Included In The Merit List

  • ਸਕੂਲ ਦੇ ਪ੍ਰਿੰਸੀਪਲ ਵਲੋਂ ਵਿਦਿਆਰਥਣਾਂ ਅਤੇ ਸਟਾਫ ਨੂੰ ਵਧਾਈ
  • ਇਲਾਕੇ ਵਿੱਚ ਸਕੂਲ ਦਾ ਨਾਮ ਹੋਇਆ ਰੋਸ਼ਨ
  • ਪੰਜਾਬ ਮੈਰਿਟ ਲਿਸਟ ਚ ਕ੍ਰਮਵਾਰ 172 ਵਾਂ ਰੈਕ ਅਤੇ 220 ਵਾਂ ਰੈਕ ਪ੍ਰਾਪਤ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਮਾਰਚ 2022 ਬਾਰ੍ਹਵੀ ਦੀ ਸਲਾਨਾ ਪ੍ਰੀਖਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਬਰਪੁਰ (ਪਟਿਆਲਾ) ਦੀਆ ਦੋ ਸਕੀਆਂ ਭੈਣਾਂ ਨੇ ਪੰਜਾਬ ਮੈਰਿਟ ਲਿਸਟ ਚ ਕ੍ਰਮਵਾਰ 172 ਵਾਂ ਰੈਕ ਅਤੇ 220 ਵਾਂ ਰੈਕ ਪ੍ਰਾਪਤ ਕਰਕੇ ਬਾਜੀ ਮਾਰੀ।

ਦੋਵਾਂ ਸਕੀਆਂ ਭੈਣਾਂ ਵਿੱਚੋ ਮਨਦੀਪ ਕੌਰ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 172 ਵਾਂ ਰੈਕ ਅਤੇ ਜਿਲੇ ਦੇ ਸਰਕਾਰੀ ਸਕੂਲਾ ਵਿੱਚੋ ਚੌਥਾ ਸਥਾਨ ਅਤੇ ਸੰਦੀਪ ਕੌਰ ਨੇ 97.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 220 ਵਾਂ ਰੈਕ ਅਤੇ ਜਿਲੇ ਦੇ ਸਰਕਾਰੀ ਸਕੂਲਾ ਵਿੱਚੋ ਸੱਤਵਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। Babarpur School Included In The Merit List

ਸਕੂਲ ਦੇ ਇਤਿਹਾਸ ਚ ਇਹ ਪਹਿਲੀ ਵਾਰ

Babarpur School Included In The Merit List

ਸਕੂਲ ਦੇ ਇਤਿਹਾਸ ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰੀ ਵਿਦਿਆਰਥੀਆ ਨਾਲ ਮੁਕਾਬਲਾ ਕਰਦੇ ਹੋਏ ਇਸ ਪਿੰਡ ਦੇ ਸਕੂਲ ਦੀਆ ਦੋ ਵਿਦਿਆਰਥਣਾਂ ਨੇ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਵਿੱਚ ਮੈਰਿਟ ਲਿਸਟ ਚ ਜਗ੍ਹਾਂ ਬਣਾਈ ਹੈ। Babarpur School Included In The Merit List

ਅਧਿਆਪਕਾ ਦੀ ਸਾਂਝੀ ਮਿਹਨਤ ਦਾ ਨਤੀਜਾ : ਪ੍ਰਿੰਸੀਪਲ

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਸ਼ਰਮਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹੋਰ ਜਿਆਦਾ ਵਿਦਿਆਰਥੀਆਂ ਦੇ ਮੈਰਿਟ ਲਿਸਟ ਚ ਆਉਣ ਦੀ ਇੱਛਾ ਪ੍ਰਗਟਾਈ ਅਤੇ ਕਿਹਾ ਕਿ ਇਹ ਉਪਲੱਬਧੀ ਕੇਵਲ ਤੇ ਕੇਵਲ ਵਿਦਿਆਰਥੀਆਂ ਅਤੇ ਅਧਿਆਪਕਾ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। Babarpur School Included In The Merit List

Also Read :ਮੁਨਾਫੇ ਵਿੱਚ ਚੱਲ ਰਹੀ ਬਨੂੜ ਟਰੱਕ ਯੂਨੀਅਨ Banur Truck Union Running In Profit

Also Read :ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ Contaminated Water To People’s Homes

Connect With Us : Twitter Facebook

 

SHARE