Bai Ji Kuttange ‘released on May 27
ਦਿਨੇਸ਼ ਮੋਦਗਿਲ, ਲੁਧਿਆਣਾ
Bai Ji Kuttange ‘released on May 27 ਕਾਮੇਡੀ ਅਤੇ ਐਕਸ਼ਨ ਦੇ ਸੁਚੱਜੇ ਸੁਮੇਲ ਨਾਲ, ਸੰਤੋਸ਼ ਐਂਟਰਟੇਨਮੈਂਟ ਸਟੂਡੀਓ 27 ਮਈ 2022 ਨੂੰ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਪੇਸ਼ ਕਰਣਗੇ। ਫ਼ਿਲਮ ਸਮੀਪ ਕੰਗ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫ਼ਿਲਮ ਹਰਨਾਜ਼ ਕੌਰ ਸੰਧੂ (ਮਿੱਸ ਯੂਨੀਵਰਸ 2021) ਅਤੇ ਨਾਨਕ (ਬਹੁਮੁਖੀ ਅਭਿਨੇਤਰੀ ਉਪਾਸਨਾ ਸਿੰਘ ਦਾ ਪੁੱਤਰ) ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫ਼ਿਲਮ ਹੋਵੇਗੀ।
ਦੇਵ ਖਰੌੜ ਵੀ ਮੁੱਖ ਭੂਮਿਕਾ ਨਿਭਾਉਣਗੇ Bai Ji Kuttange ‘released on May 27
ਮੁੱਖ ਕਲਾਕਾਰਾਂ ਦੇ ਨਾਲ ਦੇਵ ਖਰੌੜ ਵੀ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ‘ਚ ਗੁਰਪ੍ਰੀਤ ਘੁੱਗੀ, ਉਪਾਸਨਾ ਸਿੰਘ ਅਤੇ ਹੌਬੀ ਧਾਲੀਵਾਲ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਉਦਯੋਗ ਵਿੱਚ ਇੱਕ ਨਵਾਂ ਚਿਹਰਾ ਪੇਸ਼ ਕਰਦੇ ਹੋਏ, ਫਰਾਂਸ ਦੇ ਅਦਾਕਾਰ ਹੈਡੇਲਿਨ ਡੀ ਪੋਂਟੀਵੇਸ ਵੀ ਫਿਲਮ ਵਿੱਚ ਸ਼ਾਮਲ ਹੋਏ ਹਨ।
ਇਸ ਨਵੇਂ ਪ੍ਰੋਜੈਕਟ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਉਪਾਸਨਾ ਸਿੰਘ ਨੇ ਕਿਹਾ, “ਸਭ ਤੋਂ ਪਹਿਲਾਂ, ਮੈਂ ਆਪਣੀ ਪਿਆਰੀ ਮਾਂ, ਸੰਤੋਸ਼ ਦੀ ਯਾਦ ਵਿੱਚ ਪ੍ਰੋਡਕਸ਼ਨ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ I ਸਾਡੀ ਫਿਲਮ ‘ਬਾਈ ਜੀ ਕੁੱਟਣਗੇ’ ਇੱਕ ਅਜਿਹੀ ਫਿਲਮ ਹੋਵੇਗੀ ਜਿਸ ਵਿੱਚ ਦਰਸ਼ਕ ਪਹਿਲੀ ਵਾਰ ਇੱਕ ਗੰਭੀਰ ਅਦਾਕਾਰ ਦੇਵ ਖਰੌੜ ਨੂੰ ਕਾਮੇਡੀ ਕਿਰਦਾਰ ਵਿੱਚ ਦੇਖਣਗੇ।
ਅਸੀਂ ਆਮ ਤੌਰ ‘ਤੇ ਪੰਜਾਬੀ ਸਿਨੇਮਾ ਵਿੱਚ ਕਾਮੇਡੀ ਜਾਂ ਐਕਸ਼ਨ ਕਰਦੇ ਹੋਏ ਦਿਖਦੇ ਹਾਂ, ਪਰ ਸਾਡੀ ਅਗਲੀ ਪ੍ਰੋਡਕਸ਼ਨ ਵਿੱਚ, ਅਸੀਂ ਦੋਵਾਂ ਸ਼ੈਲੀਆਂ ਨੂੰ ਮਿਲਾਉਣ ਵਿਚ ਸਮਰੱਥ ਹੋਏ ਹਾਂ। ਅਸੀਂ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਖੁਸ਼ ਹਾਂ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਉਹੀ ਪਿਆਰ ਅਤੇ ਸਤਿਕਾਰ ਦਿਖਾਉਣਗੇ ਜੋ ਉਨ੍ਹਾਂ ਨੇ ਮੈਨੂੰ ਹਮੇਸ਼ਾ ਤੋਂ ਦਿਖਾਇਆ ਹੈ।
ਫਿਲਮ ਦੇ ਨਿਰਦੇਸ਼ਕ, ਸਮੀਪ ਕੰਗ ਦਾ ਕਹਿਣਾ ਹੈ, “ਕਿਉਂਕਿ ਮੈਂ ਹਮੇਸ਼ਾ ਕਾਮੇਡੀ ਕਰਦਾ ਹਾਂ, ਮੇਰੇ ਕਿਰਦਾਰ ਅਕਸਰ ਮਜ਼ਾਕੀਆ ਅਤੇ ਗੈਰ-ਗੰਭੀਰ ਕਿਸਮ ਦੇ ਹੁੰਦੇ ਹਨ। ਮੈਂ ਹਮੇਸ਼ਾ ਗੰਭੀਰ ਲੋਕਾਂ ਦੇ ਆਲੇ-ਦੁਆਲੇ ਕਾਮੇਡੀ ਕਰਨਾ ਚਾਹੁੰਦਾ ਸੀ ਅਤੇ ਬੌਡੀ-ਬਿਲਡਰ ਨਾਲੋਂ ਵੱਧ ਗੰਭੀਰ ਭਲਾ ਕੌਣ ਹੋ ਸਕਦਾ ਏ? ਦੇਵ ਖਰੌੜ ਇਸ ਫ਼ਿਲਮ ਵਿੱਚ ਅਜਿਹੇ ਹੀ ਇੱਕ ਮਸਲ-ਮੈਨ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਇਸ ਫਿਲਮ ਦੇ ਬਾਕੀ ਕਿਰਦਾਰਾਂ ਦਾ ਸਾਹਮਣਾ ਵੀ ਕਰਦੇ ਹਨ। ਆਖਿਰ ਚ ਮੈਂ ਇਹੀਓ ਕਹਾਂਗਾ ਕਿ ਇਹ ਫਿਲਮ ਦੋ ਵਿਰੋਧੀ ਸੰਸਾਰਾਂ ਦਾ ਟਕਰਾਅ ਹੈ ਜੋ ਕਿ ਬਿਨਾ ਕਿਸੇ ਸ਼ੱਕ ਤੋਂ ਹਾਸੇ ਨਾਲ ਭਰਿਆ ਹੋਵੇਗਾ।”Bai Ji Kuttange ‘released on May 27
Also Read : Central Government and Drug Issues ਕੀ ਤੁਸੀਂ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ ?
Also Read : ਪੰਜਾਬ ਨੇ ਕੀਤਾ ਚੰਡੀਗੜ੍ਹ ਤੇ ਦਾਵਾ, ਵਿਧਾਨਸਭਾ ਵਿੱਚ ਪ੍ਰਸਤਾਵ ਪਾਸ
Also Read : ਪੀਏਯੂ ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਮਿਲਣ ਤੇ ਜਤਾਈ ਖੁਸ਼ੀ
Connect With Us : Twitter Facebook youtube