Batala Big Breaking Today : ਆਬਕਾਰੀ ਵਿਭਾਗ ਵੱਲੋਂ ਬਟਾਲਾ ਸਰਕਲ ਦੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਖਿਲਾਫ ਚਲਾਏ ਜਾ ਰਹੇ ਸਰਚ ਅਭਿਆਨ ਤਹਿਤ 200 ਲੀਟਰ ਲਾਹਣ, ਇੱਕ ਸ਼ਰਾਬ ਦੀ ਠੇਕਾ ਅਤੇ 40 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਆਬਕਾਰੀ ਈ.ਟੀ.ਓ. ਗੌਤਮ ਗੋਬਿੰਦ, ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ, ਆਬਕਾਰੀ ਪੁਲਿਸ ਅਧਿਕਾਰੀ ਏ.ਐਸ.ਆਈ. ਖੁਸ਼ਵੰਤ ਸਿੰਘ ਦੀ ਅਗਵਾਈ ‘ਚ ਨਸ਼ਾ ਤਸਕਰਾਂ ਦੀ ਭਾਲ ਦੇ ਤਹਿਤ ਸਰਕਲ ਦੇ ਪਿੰਡਾਂ ਸੁਨਈਆ, ਤਾਰਾਗੜ੍ਹ, ਸ਼ਾਮਪੁਰਾ, ਹਸਨਪੁਰ, ਮੂਲਿਆਂਵਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਤਾਰਾਗੜ੍ਹ ਵਿੱਚ ਇੱਕ ਵਿਅਕਤੀ ਵੱਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ। ਜਿਸ ‘ਤੇ ਛਾਪਾਮਾਰੀ ਕਰਨ ਵਾਲੀ ਟੀਮ ਨੇ ਪਿੰਡ ਤਾਰਾਗੜ੍ਹ ਦੇ ਕੁਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਮੌਕੇ ਤੋਂ ਚੱਲ ਰਹੀ ਸ਼ਰਾਬ ਦੀ ਭੱਠੀ, 200 ਲੀਟਰ ਲਾਹਣ ਅਤੇ 40 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏ.ਐਸ.ਆਈ. ਬਲਵਿੰਦਰ ਸਿੰਘ, ਸਰਕਲ ਇੰਚਾਰਜ ਗੁੱਲੂ ਮਰਾੜ, ਇੰਚਾਰਜ ਪਰਮਜੀਤ ਪੰਮਾ, ਗੋਲਡੀ, ਸ਼ੁਭ, ਕਾਲਾ, ਪੱਪੂ, ਕਾਂਸਟੇਬਲ ਮਨਦੀਪ ਸਿੰਘ ਆਦਿ ਹਾਜ਼ਰ ਸਨ।
Also Read : ਲੁਧਿਆਣਾ ‘ਚ ਨਿਹੰਗ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Also Read : ਪਤਨੀ ਦਾ ਕਤਲ ਕਰਨ ਤੋਂ ਬਾਅਦ ਸ਼ਿਕਾਇਤ ਕਰਨ ਥਾਣੇ ਪਹੁੰਚਿਆ ਪਤੀ, ਫੜਿਆ ਗਿਆ