ASI ਦੀ ਮੌਤ, ਜਾਂਚ ‘ਚ ਜੁਟੀ ਪੁਲਿਸ, ਘਟਨਾ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਵਾਪਰੀ ਹੈ

0
112
Batala Latest News

Batala Latest News : ਬਟਾਲਾ ਦੇ ਕਾਦੀਆਂ ਰੋਡ ‘ਤੇ ਸਥਿਤ ਵਾਲੀਆ ਇਨਕਲੇਵ ‘ਚ ਸਫਾਰੀ ਗੱਡੀ ‘ਚੋਂ ਸ਼ੱਕੀ ਹਾਲਾਤਾਂ ‘ਚ ਪੁਲਸ ਮੁਲਾਜ਼ਮ ਦੀ ਲਾਸ਼ ਮਿਲੀ ਹੈ। ਲਾਸ਼ ਨੇੜਿਓਂ ਅਸਲਾਟ ਰਾਈਫਲ ਵੀ ਮਿਲੀ ਹੈ। ਮ੍ਰਿਤਕ ਜਵਾਨ ਦੀ ਪਛਾਣ 5 ਆਈਆਰਬੀ ਬਟਾਲੀਅਨ ਵਿੱਚ ਤਾਇਨਾਤ ਏਐਸਆਈ ਰੁਪਿੰਦਰ ਸਿੰਘ ਵਜੋਂ ਹੋਈ ਹੈ ਅਤੇ ਇਹ ਘਟਨਾ ਅੱਜ ਦੁਪਹਿਰ ਵੇਲੇ ਵਾਪਰੀ। ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਲੀਆ ਐਨਕਲੇਵ ਵਿੱਚ ਸਫਾਰੀ ਗੱਡੀ ਵਿੱਚ ਗੋਲੀਆਂ ਨਾਲ ਜਖਮੀ ਵਿਅਕਤੀ ਦੀ ਲਾਸ਼ ਪਈ ਹੈ।

ਜਦੋਂ ਉਹ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੱਡੀ ‘ਚੋਂ ਇਕ ਅਸਾਲਟ ਰਾਈਫਲ ਮਿਲੀ। ਏ.ਐਸ.ਆਈ ਰੁਪਿੰਦਰ ਸਿੰਘ ਜੋ ਬਟਾਲਾ ਦੇ ਇੱਕ ਸੀਨੀਅਰ ਆਗੂ ਨਾਲ ਗੰਨਮੈਨ ਦੀ ਡਿਊਟੀ ਕਰਦਾ ਸੀ ਪਰ ਫਿਲਹਾਲ 2 ਮਹੀਨੇ ਦੀ ਛੁੱਟੀ ‘ਤੇ ਹੈ। ਉਹ ਉਸੇ ਆਗੂ ਦੀ ਕਾਰ ਲੈ ਕੇ ਆਇਆ ਸੀ ਜਿੱਥੋਂ ਉਸ ਦੀ ਲਾਸ਼ ਮਿਲੀ ਸੀ। ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਕਿਉਂਕਿ ਇਹ ਮਾਮਲਾ ਕਤਲ ਨਾਲ ਵੀ ਜੁੜਿਆ ਹੋ ਸਕਦਾ ਹੈ ਅਤੇ ਲਾਸ਼ ਡਰਾਈਵਰ ਦੀ ਸੀਟ ’ਤੇ ਨਹੀਂ ਸਗੋਂ ਨਾਲ ਵਾਲੀ ਸੀਟ ’ਤੇ ਪਈ ਹੈ।

ਇਹ ਵੀ ਸੰਭਵ ਹੈ ਕਿ ਇਸ ਗੱਡੀ ਨੂੰ ਕੋਈ ਹੋਰ ਚਲਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਕਤਲ ਦਾ ਸ਼ੱਕੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਸਾਲਟ ਰਾਈਫਲ ਉਸ ਦੇ ਸਾਥੀ ਗੰਨਮੈਨ ਦੀ ਸੀ ਜਿਸ ਤੋਂ ਵੀ ਪੁਲਸ ਪੁੱਛਗਿੱਛ ਕਰ ਰਹੀ ਹੈ।

ਇਸ ਮੌਕੇ ਉਨ੍ਹਾਂ ਨਾਲ ਅਰਬਨ ਅਸਟੇਟ ਚੌਕੀ ਦੇ ਇੰਚਾਰਜ ਐਸ.ਆਈ ਅਸ਼ੋਕ ਕੁਮਾਰ ਵੀ ਹਾਜ਼ਰ ਸਨ। ਮ੍ਰਿਤਕ ਏਐਸਆਈ ਰੁਪਿੰਦਰ ਸਿੰਘ ਦੇ ਰਿਸ਼ਤੇਦਾਰ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਪਰਿਵਾਰ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲੀ ਡਰਾਈਵਰ ਸਾਈਡ ਤੋਂ ਚਲਾਈ ਗਈ ਸੀ, ਇਸ ਲਈ ਡਰਾਈਵਰ ਦੀ ਸੀਟ ‘ਤੇ ਕਾਰ ਚਲਾ ਰਿਹਾ ਕੋਈ ਵਿਅਕਤੀ ਹੋਣਾ ਚਾਹੀਦਾ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

Also Read : Dam administration ਨੇ 10 ‘ਚੋਂ ਕੰਮ ਕਰਦੇ 32 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ

Also Read : Punjab Latest News : ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਦਾਨ ਕੀਤੇ ਵਾਲ, ਸੋਸ਼ਲ ਮੀਡੀਆ ‘ਤੇ ਲਿਖਿਆ ਇਹ ਭਾਵੁਕ ਸੰਦੇਸ਼

Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ

Connect With Us : Twitter Facebook

SHARE