India News (ਇੰਡੀਆ ਨਿਊਜ਼), Behbal Kalan, ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਸੁਖਰਾਜ ਸਿੰਘ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਸੁਖਰਾਜ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਸਟੇਟਸ ਰਿਪੋਰਟ ਸਰਕਾਰ ਵੱਲੋਂ ਕੋਰਟ ਵਿੱਚ ਸਬਮਿਟ ਨਹੀਂ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਅੱਜ ਸਰਕਾਰ ਵੱਲੋਂ ਸਟੇਟਸ ਰਿਪੋਰਟ ਕੋਰਟ ਵਿੱਚ ਪੇਸ਼ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਧਰਨੇ ਨੂੰ ਖਤਮ ਕਰ ਦਿੱਤਾ ਗਿਆ ਹੈ।
ਖਿਲਾਫ ਟਰਾਇਲ ਚੱਲਣੇ ਚਾਹੀਦੇ ਸੀ
ਬਹਿਬਲ ਕਲਾਂ ਗੋਲੀਕਾਂਡ ਦੇ ਪੀੜਿਤ ਸੁਖਰਾਜ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਚਲਾਨ ਪੇਸ਼ ਕੀਤਾ ਜਾਣਾ ਸੀ ਅਤੇ ਕੋਰਟ ਦੇ ਵਿੱਚ ਟਰਾਇਲ ਚੱਲਣੇ ਚਾਹੀਦੇ ਸਨ। ਇਹ ਮੰਗ ਕਾਫੀ ਲੰਮੇ ਸਮੇਂ ਤੋਂ ਸਰਕਾਰ ਅੱਗੇ ਕੀਤੀ ਜਾ ਰਹੀ ਸੀ। ਕੋਰਟ ਦੇ ਜਰੀਏ ਹੁਣ ਇਨਸਾਫ ਦੀ ਲੜਾਈ ਸ਼ੁਰੂ ਹੋਵੇਗੀ। ਕੋਰਟ ਵਿੱਚ ਚਲਾਨ ਪੇਸ਼ ਕਰਨਾ ਅਤੇ ਟਰਾਇਲ ਨੂੰ ਲੈ ਕੇ ਜੋ ਸਾਡੀ ਮੰਗ ਸੀ ਉਹ ਪੂਰੀ ਹੋਈ ਹੈ ਅਤੇ ਹੁਣ ਮੋਰਚਾ ਅਸੀਂ ਉੱਥੇ ਹੀ ਸਮਾਪਤ ਕਰਾਂਗੇ। ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਸਿੱਟ ਵੱਲੋਂ ਸਟੇਟ ਰਿਪੋਰਟ ਕੋਰਟ ਵਿੱਚ ਪੇਸ਼ ਕਰ ਦਿੱਤੀ ਗਈ ਹੈ। ਜੱਜ ਸਾਹਿਬਾਨ ਵੱਲੋਂ 20 ਜਨਵਰੀ ਦੀ ਤਰੀਕ ਅੱਗੇ ਪਾਈ ਗਈ ਹੈ।
ਮਰਨ ਵਰਤ ਤੇ ਬੈਠਣ ਵਾਲਾ ਸੁਖਰਾਜ ਸਿੰਘ
ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਸੁਖਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਕਿ ਜਦੋਂ ਤੱਕ ਅਸਲ ਦੋਸ਼ੀ ਜਨਤਕ ਨਹੀਂ ਹੋਣਗੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ। ਕੌਣ ਹੈ ਸੁਖਰਾਜ ਸਿੰਘ ਇਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਦਾ ਪੁੱਤਰ ਹੈ ਸੁਖਰਾਜ ਸਿੰਘ। ਸੁਖਰਾਜ ਸਿੰਘ ਨੇ ਕਿਹਾ ਹੈ ਕਿ ਅਸਲ ਦੋਸ਼ੀਆਂ ਦੇ ਜਨਤਕ ਹੋਣ ਤੱਕ ਮਰਨ ਵਰਤ ਜਾਰੀ ਰਹੇਗਾ।
ਇਹ ਵੀ ਪੜ੍ਹੋ :Behbal Kalan : ਬਹਿਬਲ ਕਲਾਂ ਗੋਲੀਕਾਂਡ : ਸੁਖਰਾਜ ਸਿੰਘ ਦਾ ਐਲਾਨ, 22 ਦਸੰਬਰ ਤੱਕ ਚਲਾਨ ਪੇਸ਼ ਨਾ ਹੋਇਆ ਤਾਂ ਕਰਾਂਗਾ ਮਰਨ ਵਰਤ