Bhagwant Mann Phone Number For Ukraine Punjabi Students ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਭਗਵੰਤ ਮਾਨ

0
299
Bhagwant Mann Phone Number For Ukraine Punjabi Students

ਜਗਤਾਰ ਸਿੰਘ ਭੁੱਲਰ, ਚੰਡੀਗੜ੍ਹ :
Bhagwant Mann Phone Number For Ukraine Punjabi Students : ਸੰਗਰੂਰ ਤੋਂ ਸੰਸਦ ਅਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਯੂਕਰੇਨ ਵਿੱਚ ਫਸੇ ਪੰਜਾਬੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਇੱਕ ਵਟਸਐੱਪ ਨੰਬਰ 9877847778 ਜਾਰੀ ਕੀਤਾ ਹੈ ਜਿਸ ਨਾਲ ਲੋਕ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

Bhagwant Mann Says Aap Is Party Of Common People

ਭਗਵੰਤ ਮਾਨ ਨੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਤੋਂ ਵਿਦਿਆਰਥੀ ਯੂਕਰੇਨ ਵਿੱਚ ਪੜ ਰਹੇ ਹਨ ਅਤੇ ਉਨਾਂ ਦੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ।

ਯੂਕਰੇਨ ਵਿੱਚ 18,000 ਤੋਂ ਵੱਧ ਭਾਰਤੀ ਫਸੇ ਹਨ Bhagwant Mann Phone Number For Ukraine Punjabi Students

Bhagwant Mann Target Congress on Drug issue

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਵਿੱਚ 18,000 ਤੋਂ ਵੀ ਵੱਧ ਭਾਰਤੀ ਲੋਕ ਫਸੇ ਹੋਏ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਨ। ਭਗਵੰਤ ਮਾਨ ਨੇ ਪਹਿਲਾ ਵੀ ਮੋਦੀ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਉਹ ਯੂਕਰੇਨ ਵਿੱਚ ਫਸੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਵਾਪਿਸ ਲਿਆਉਣ। ਭਗਵੰਤ ਮਾਨ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਵਈਆ ਨਿਰਾਸ਼ ਕਰਨ ਵਾਲਾ ਹੈ, ਪਹਿਲਾਂ ਮਾਪਿਆਂ ਵੱਲੋਂ ਅੰਬੈਸੀ ਦਾ ਸਹਿਯੋਗ ਨਾ ਮਿਲਣ ਦੀਆਂ ਸ਼ਿਕਾਇਤਾਂ ਅਤੇ ਫਿਰ ਪ੍ਰਾਈਵੇਟ ਏਅਰਲਾਈਨਜ਼ ਵੱਲੋਂ ਏਅਰ ਟਿਕਟਾਂ ਦੇ ਤਿੰਨ-ਗੁਣਾਂ ਕਿਰਾਏ ਕਾਰਨ ਅੱਜ ਐਨੀ ਵੱਡੀ ਗਿਣਤੀ ਵਿੱਚ ਭਾਰਤੀ ਉੱਥੇ ਫਸੇ ਹੋਏ ਹਨ।

Also Read : Harsimrat Badal on Ukraine Crisis ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਉਹਨਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ : ਹਰਸਿਮਰਤ ਕੌਰ ਬਾਦਲ

Also Read : The Situation In Ukraine 24 Hours After The War ਯੁੱਧ ਦੌਰਾਨ 137 ਯੂਕਰੇਨੀਆਂ ਦੀ ਗਈ ਜਾਣ, 316 ਜ਼ਖਮੀ

Connect With Us : Twitter Facebook

SHARE