Big Action of Firozepur Police ਅਗਵਾ ਹੋਇਆ 16-ਸਾਲਾ ਬੱਚਾ ਛੇ ਘੰਟਿਆਂ ਦੇ ਅੰਦਰ ਪਰਿਵਾਰ ਨੂੰ ਸੌਂਪਿਆ

0
269
Big Action of Firozepur Police
Big Action of Firozepur Police
ਇੰਡੀਆ ਨਿਊਜ਼, ਚੰਡੀਗੜ੍ਹ/ਫਿਰੋਜ਼ਪੁਰ, 12 ਜਨਵਰੀ :
Big Action of Firozepur Police ਫਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਡਾ: ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਅਗਵਾਹ ਹੋਏ 16 ਸਾਲਾ ਬੱਚੇ ਦੇ ਮਾਮਲੇ ਨੂੰ ਛੇ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਕਰਨ (23) ਵਾਸੀ ਅਨਾਜ ਮੰਡੀ ਫਿਰੋਜ਼ਪੁਰ, ਰਾਜ ਸਿੰਘ ਉਰਫ ਰੋਹਿਤ (25) ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਅਤੇ ਅਮਰਜੀਤ ਸਿੰਘ (22) ਵਾਸੀ ਪਿੰਡ ਤੁਨਵਾਲਾ, ਫਿਰੋਜ਼ਪੁਰ ਵਜੋਂ ਹੋਈ ਹੈ। ਜਦਕਿ ਇਨ੍ਹਾਂ ਦਾ ਚੌਥਾ ਸਾਥੀ ਅਕਾਸ਼ ਉਰਫ ਜਾਨੀ (23) ਵਾਸੀ ਬਸਤੀ ਗੋਲ ਬਾਗ ਫਿਰੋਜ਼ਪੁਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ (Big Action of Firozepur Police)

ਪੁਲਿਸ ਨੇ ਕਾਬੂ ਕੀਤੇ ਦੋਸ਼ੀਆਂ ਦੇ ਕੋਲੋਂ ਦੋ ਪਿਸਤੌਲਾਂ ਸਮੇਤ ਦੋ ਕਾਰਤੂਸ, ਇੱਕ ਮੋਟਰਸਾਈਕਲ, ਪੀੜਤ ਦਾ ਐਕਟਿਵਾ ਸਕੂਟਰ ਅਤੇ ਤਿੰਨ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ ਭਾਰਗਵ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਐਡਵੋਕੇਟ ਸੰਜੂ ਸ਼ਰਮਾ ਨੇ ਫਿਰੋਜ਼ਪੁਰ ਪੁਲੀਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸ ਦਾ 16 ਸਾਲਾ ਲੜਕਾ ਦੇਵ ਵੀਰਮ ਆਪਣੇ ਐਕਟਿਵਾ ਸਕੂਟਰ ’ਤੇ ਫਿਰੋਜ਼ਪੁਰ ਕੈਂਟ ਵਿਖੇ ਟਿਊਸ਼ਨ ਪੜ੍ਹਨ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਪਰਤਿਆ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ।ਉਨ੍ਹਾ ਨੇ ਦੱਸਿਆ ਕਿ ਸੰਜੂ ਸ਼ਰਮਾ ਨੂੰ ਵਟਸਐਪ `ਤੇ ਇਕ ਵੀਡੀਓ ਅਤੇ ਆਡੀਓ ਸੰਦੇਸ਼ ਮਿਲਿਆ ਸੀ, ਜਿਸ `ਚ ਉਸ ਦਾ ਲੜਕਾ ਕਹਿ ਰਿਹਾ ਸੀ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਅਗਵਾਕਾਰ ਫਿਰੌਤੀ ਦੀ ਮੰਗ ਕਰ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਉਸ ਨੂੰ ਇੱਕ ਵਟਸਐਪ ਕਾਲ ਵੀ ਆਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਹ ਆਪਣਾ ਪੁੱਤਰ ਵਾਪਸ ਚਾਹੁੰਦੀ ਹੈ ਤਾਂ 5 ਲੱਖ ਰੁਪਏ ਦਾ ਪ੍ਰਬੰਧ ਕਰ ਲਵੇ ਨਹੀਂ ਤਾਂ ਉਹ ਉਸਦੇ ਪੁੱਤਰ ਨੂੰ ਮਾਰ ਦੇਣਗੇ।

ਪੁਲਿਸ ਇਕਦਮ ਹਰਕਤ ਵਿਚ ਆ ਗਈ (Big Action of Firozepur Police)

ਡਾ: ਭਾਰਗਵ ਨੇ ਤੁਰੰਤ ਕਾਰਵਾਈ ਕਰਦਿਆਂ ਐਸਪੀ ਇਨਵੈਸਟੀਗੇਸ਼ਨ ਮਨਵਿੰਦਰ ਸਿੰਘ ਦੀ ਅਗਵਾਈ ਵਿੱਚ ਚਾਰ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਵਿੱਚ ਡੀਐਸਪੀ ਇਨਵੈਸਟੀਗੇਸ਼ਨ ਜਗਦੀਸ਼ ਕੁਮਾਰ, ਸੀਆਈਏ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਤੇ ਥਾਣਾ ਸਿਟੀ ਦੇ ਐਸਐਚਓ ਮਨੋਜ ਕੁਮਾਰ ਸ਼ਾਮਲ ਸਨ।
ਐਸਐਸਪੀ ਨੇ ਕਿਹਾ ਕਿ ਤਕਨੀਕੀ ਸਹਾਇਤਾ ਅਤੇ ਖੁਫੀਆ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਟੀਮ ਨੇ ਛੇ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬੱਚੇ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
Connect With Us : Twitter Facebook
SHARE