Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ

0
287
Big decision of EC

Big decision of EC

ਇੰਡੀਆ ਨਿਊਜ਼, ਚੰਡੀਗੜ੍ਹ :

Big decision of EC ਰਾਜ ਵਿੱਚ ਚੋਣਾਂ ਤੋਂ ਪਹਿਲਾ ਯਾਂ ਫਿਰ ਚੋਣਾਂ ਦੌਰਾਨ ਕੋਈ ਵੱਡੀ ਵਾਰਦਾਤ ਨਾ ਵਾਪਰੇ ਇਸ ਲਈ ਚੋਣ ਆਯੋਗ ਬਹੁਤ ਉਪਰਾਲੇ ਕਰ ਰਿਹਾ ਹੈ। ਇਸ ਦੇ ਤਹਿਤ ਹੀ ਆਯੋਗ ਨੇ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸ ਆਗੂ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ ਦਿਤੇ ਹਨ। ਇਨ੍ਹਾਂ ਦੋਨਾਂ ਨੇਤਾਵਾਂ ਦੀਆਂ ਰੈਲੀਆਂ ਅਤੇ ਸਭਾਵਾਂ ਦੀ ਵੀ ਵੀਡਿਓਗ੍ਰਾਫੀ ਹੋਵੇਗੀ ਤਾਂ ਜੋ ਕੋਈ ਹਿੰਸਕ ਵਾਰਦਾਤ ਦੋਬਾਰਾ ਨਾ ਵਾਪਰੇ।

ਪੁਲਿਸ ਨੇ ਬੈਂਸ ਨੂੰ ਰਿਹਾ ਕੀਤਾ Big decision of EC

ਬੈਂਸ ਅਤੇ ਕਮਲਜੀਤ ਦੇ ਸਮਰਥਕਾਂ ਵਿਚਾਲੇ ਸੋਮਵਾਰ ਸ਼ਾਮ ਨੂੰ ਵਡਾ ਟਕਰਾਵ ਹੋ ਗਿਆ ਸੀ। ਇਸ ਦੌਰਾਨ ਬੈਂਸ ਸਮਰਥਕਾਂ ਨੇ ਉਥੇ ਖੜੇ ਕਮਲਜੀਤ ਸਮਰਥਕਾਂ ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਈਂ ਕਾਰਾਂ ਅਤੇ ਦੂਜੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਗੋਲੀ ਵੀ ਚਲਾਈ ਸੀ। ਪੁਲਿਸ ਨੇ ਬੈਂਸ ਸਮੇਤ ਕਈਂ ਲੋਕਾਂ ਤੇ ਵੱਖ -ਵੱਖ ਧਾਰਾਵਾਂ ਵਿੱਚ ਕੇਸ ਦਜਰ ਕੀਤਾ ਸੀ।

ਇਸ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਨੇ ਬੈਂਸ ਨੂੰ ਉਸ ਸਮੇਂ ਗਿਰਫ਼ਤਾਰ ਕਰ ਲਿਆ ਜਦੋਂ ਉਹ ਵਕੀਲਾਂ ਦੇ ਇਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਣ ਲਈ ਪੁੱਜਾ ਸੀ। ਹਾਲਾਂਕਿ ਰਾਤ ਨੂੰ ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਬੁਧਵਾਰ ਸਵੇਰੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE