Big loss to Navjot Sidhu ਸੀਨੀਅਰ ਲੀਡਰਸ਼ਿਪ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਚੋਂ ਨਾਂ ਹਟਾਇਆ

0
250
Big loss to Navjot Sidhu

Big loss to Navjot Sidhu

ਇੰਡੀਆ ਨਿਊਜ਼, ਚੰਡੀਗੜ੍ਹ :

Big loss to Navjot Sidhu ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਆਪਸੀ ਮਨਮੁਟਾਵ ਖ਼ਤਮ ਨਹੀਂ ਹੋ ਰਿਹਾ। ਪੰਜਾਬ ਕਾਂਗਰਸ ਵਿਚ ਸੀਐਮ ਦੀ ਦਾਵੇਦਾਰੀ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ। ਜਿੱਥੇ ਨਵਜੋਤ ਸਿੰਘ ਸਿੱਧੂ ਕਈ ਵਾਰੀ ਸਿਧੇ ਤੋਰ ਤੇ ਹਾਈ ਕਮਾਨ ਤੋਂ ਸੀਐਮ ਦੇ ਦਾਵੇਦਾਰ ਦਾ ਨਾਂ ਜਨਤੱਕ ਕਰਨ ਦੀ ਮੰਗ ਕਰ ਚੁਕੇ ਹਨ।

ਓਥੇ ਹੀ ਉਹ ਕਿਦੇ ਨਾ ਕਿਦੇ ਹਰ ਜਗਹ ਖੁਦ ਨੂੰ ਸੀਐਮ ਕੈਂਡੀਡੇਟ ਦੇ ਰੂਪ ਵਿੱਚ ਪੇਸ਼ ਵੀ ਕਰਦੇ ਰਹੇ ਹਨ। ਪਰ ਪਾਰਟੀ ਹਾਈ ਕਮਾਨ ਕਿਸ ਨੂੰ ਸੀਐਮ ਦੇ ਰੂਪ ਵਿੱਚ ਪੇਸ਼ ਕਰਦਾ ਹੈ ਇਹ ਸਾਫ ਹੋ ਜਾਵੇਗਾ।ਪਰ ਜੇ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਤਾਂ ਦਿੱਲੀ ਲੀਡਰਸ਼ਿਪ ਵੀ ਚੰਨੀ ਤੇ ਜ਼ਿਆਦਾ ਭਰੋਸਾ ਦਿਖਾ ਰਹੀ ਹੈ।

Big loss to Navjot Sidhu ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ

ਸੀਨੀਅਰ ਲੀਡਰਸ਼ਿਪ ਨੇ ਸਿੱਧੂ ਨੂੰ ਝਟਕਾ ਦਿੰਦੇ ਹੋਇ ਉਸ ਦਾ ਨਾਮ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿਚੋਂ ਹਟਾ ਦਿੱਤਾ ਹੈ। ਆਉਣ ਵਾਲਿਆਂ ਵਿਧਾਨਸਭਾ ਚੋਣਾਂ ਵਿੱਚ ਹੁਣ ਉਤਰਾਖੰਡ ਪਾਰਟੀ ਪ੍ਰਚਾਰ ਲਈ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਜਾਣਗੇ।

ਉੱਤਰਾਖੰਡ ਵਿੱਚ ਚੋਣ ਪ੍ਰਚਾਰ ਲਈ ਕਾਂਗਰਸ ਦੀ ਸਟਾਰ ਪ੍ਰਚਾਰਕ ਸੂਚੀ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸਾਬਕਾ ਪੀਐਮ ਡਾ: ਮਨਮੋਹਨ ਸਿੰਘ ਸਮੇਤ 30 ਨੇਤਾਵਾਂ ਦੇ ਨਾਂ ਉੱਤਰਾਖੰਡ ਵਿੱਚ ਚੋਣ ਪ੍ਰਚਾਰ ਲਈ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਸੀਨੀਅਰ ਲੀਡਰਸ਼ਿਪ ਦੇ ਇਸ ਫੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੋ ਗਈ ਸੀ ਕਿ ਕਾਂਗਰਸ ਚਰਨਜੀਤ ਚੰਨੀ ਨੂੰ ਚੋਣਾਂ ਵਿੱਚ ਅਗਲੇ ਸੀਐਮ ਵਜੋਂ ਪੇਸ਼ ਕਰੇਗੀ।

ਇਹ ਵੀ ਪੜ੍ਹੋ : Punjab Election Amritsar East Seat ਤੇ ਰੋਮਾਂਚਕ ਹੋਇਆ ਮੁਕਾਬਲਾ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE