Big relief to Majithia
ਇੰਡੀਆ ਨਿਊਜ਼, ਚੰਡੀਗੜ੍ਹ :
Big relief to Majithia ਪਿਛਲੇ ਕਾਫੀ ਸਮੇਂ ਤੋਂ ਡਰੱਗ ਕੇਸ ਵਿੱਚ ਫਸੇ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ (ਸੋਮਵਾਰ ) ਨੂੰ ਸੁਪਰੀਮ ਕੋਰਟ ਤੋਂ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਸ ਦੀ ਗਿਰਫਤਾਰੀ ਤੇ 23 ਫਰਵਰੀ ਤਕ ਰੋਕ ਲਗਾਉਣ ਦਾ ਫੈਸਲਾ ਸੁਣਾਇਆ ਗਿਆ। ਧਿਆਨ ਰਹੇ ਕਿ ਚੰਡੀਗੜ੍ਹ ਹਾਈਕੋਰਟ ਨੇ ਅਕਾਲੀ ਨੇਤਾ ਦੀ ਗਿਰਫਤਾਰੀ ਦੇ ਹੁਕਮ ਦਿਤੇ ਸਨ। ਜਿਸ ਕਰਕੇ ਉਸ ਦੀਆਂ ਮੁਸੀਬਤਾਂ ਵੱਧ ਗਇਆ ਸਨ। ਹਾਈਕੋਰਟ ਦੇ ਫੈਸਲੇ ਦੇ ਖਿਲਾਫ ਮਜੀਠੀਆ ਸੁਪਰੀਮ ਕੋਰਟ ਗਿਆ। ਜਿਸ ਤੋਂ ਬਾਅਦ ਕੋਰਟ ਨੇ ਪਹਿਲਾਂ ਉਸ ਦੀ ਗਿਰਫਤਾਰੀ ਤੇ 31 ਜਨਵਰੀ ਤਕ ਰੋਕ ਲਗਾਈ ਅਤੇ ਹੁਣ 23 ਫਰਵਰੀ ਤਕ ਰੋਕ ਦਾ ਹੁਕਮ ਦਿੱਤਾ ਹੈ।
Big relief to Majithia ਕਰਨਾ ਹੋਵੇਗਾ ਸਰੈਂਡਰ
ਮਜੀਠੀਆ ਦੇ ਕੇਸ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿਤਾ ਕਿ ਮਜੀਠੀਆ ਨੂੰ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੇਠਲੀ ਅਦਾਲਤ ਅੱਗੇ ਆਤਮ ਸਮਰਪਣ ਕਰਣਾ ਹੋਵੇਗਾ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਨਸ਼ਿਆਂ ਦੇ ਕੇਸ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਅਕਾਲੀ ਆਗੂ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਜਲਦੀ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮਾਰਚ 2013 ਵਿੱਚ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ
ਮਾਰਚ 2013 ਵਿੱਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਕੈਨੇਡੀਅਨ ਐਨਆਰਆਈ ਅਨੂਪ ਸਿੰਘ ਕਾਹਲੋ ਦੀ ਗ੍ਰਿਫ਼ਤਾਰੀ ਨਾਲ ਛੇ ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਨਸ਼ਾ ਤਸਕਰੀ ਵਿੱਚ ਗ੍ਰਿਫ਼ਤਾਰ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੇ ਨਵੰਬਰ ਵਿੱਚ ਮਜੀਠੀਆ ਦੇ ਇਸ ਰੈਕੇਟ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾ ਕੇ ਸਨਸਨੀ ਮਚਾ ਦਿੱਤੀ ਸੀ। ਭੋਲਾ ਦੇ ਖੁਲਾਸੇ ਦੇ ਆਧਾਰ ‘ਤੇ ਅੰਮ੍ਰਿਤਸਰ ਸਥਿਤ ਫਾਰਮਾ ਕੰਪਨੀ ਦੇ ਆਗੂਆਂ ਬਿੱਟੂ ਔਲਖ ਅਤੇ ਜਗਦੀਸ਼ ਸਿੰਘ ਚਾਹਲ ਨੂੰ ਵੀ ਪੁੱਛਗਿੱਛ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਚਾਹਲ ਅਨੁਸਾਰ ਮਜੀਠੀਆ ਨੇ ਆਪਣੀ ਭਾਰਤ ਫੇਰੀ ਦੌਰਾਨ ਐਨਆਰਆਈ ਅਥਾਰਟੀ ਨੂੰ ਦੋ ਸੁਰੱਖਿਆ ਮੁਲਾਜ਼ਮ ਅਤੇ ਇੱਕ ਡਰਾਈਵਰ ਮੁਹੱਈਆ ਕਰਵਾਇਆ ਸੀ। ਸੂਤਰਾਂ ਅਨੁਸਾਰ ਹਵਾਲਾ ਰਾਹੀਂ ਮਜੀਠੀਆ ਨੂੰ 70 ਲੱਖ ਰੁਪਏ ਦੇਣ ਦੇ ਦੋਸ਼ ਸਾਹਮਣੇ ਆਏ ਹਨ। ਚਾਹਲ ਨਸ਼ੀਲੇ ਪਦਾਰਥ ਬਣਾਉਣ ਲਈ ਐਫੇਡਰਾਈਨ ਅਤੇ ਸੂਡੋਫੈਡਰਾਈਨ ਕੈਮੀਕਲ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ