ਇੰਡੀਆ ਨਿਊਜ਼, ਚੰਡੀਗੜ:
BJP Changed Strategy: ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਿਹਾ ਵਿਧਾਨ ਸਭਾ ਚੋਣ 2022 ਵਿੱਚ ਜਿੱਤ ਪ੍ਰਾਪਤ ਕਰਨ ਲਈ ਬੀਜੇਪੀ ਨੇ ਆਪਣਾ ਪੁਰਾਣਾ ਪੈਂਤਰਾ ਵਰਤਿਆਂ ਹੈ। ਹਿੰਦੂ ਅਤੇ ਅਨੂਸੁਚਿਤ ਜਾਤੀ ਦੀ ਵੋਟ ਪ੍ਰਾਪਤੀ ਉੱਤੇ ਬੀਜੇਪੀ ਨੇ ਜ਼ੋਰ ਦਿੱਤਾ ਹੈ। ਬੀਜੇਪੀ ਨੇ 73 ਸਿੱਟਾ ‘ਤੇ ਅਪਨੇ ਉਮਮੀਦਵਾਰ ਖੜੇ ਕੀਤੇ ਹਨ। ਡਬਲ ਇੰਜਨ ਦੀ ਸਰਕਾਰ ਦਾ ਦਾਅਵਾ ਕਰਨ ਵਾਲੀ ਬੀਜੇਪੀ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗਠੰਬਧਨ ਕੀਤਾ ਹੈ।
ਹਿੰਦੂ ਵੋਟਰ ਦੀ ਸਪੋਰਟ ਚਹੁਂਦੀ ਹੈ ਬੀਜੇਪੀ (BJP Changed Strategy)
1997 ਵਿੱਚ ਵੀ 22 ਵਿਚੋਂ 18 ਸੀਟਾਂ ਉੱਤੇ ਬੀਜੇਪੀ ਦੀ ਜਿੱਤ ਰਹੀ ਸੀ। 2007 ਵਿੱਚ ਵੀ ਬੀਜੇਪੀ 19 ਸਿੱਟਾ ਜਿੱਤ ਗਈ ਸੀ। ਹੁਣ 73 ਸੀਟਾਂ ‘ਤੇ ਚੋਣ ਲੜ ਰਹੀ ਬੀਜੇਪੀ ਦਾ 23 ਸੀਟਾਂ ‘ਤੇ ਆਪਣਾ ਟਾਰਗੇਟ ਹੈ। ਸ਼ਹਿਰੀ ਏਰੀਆ ਵਿੱਚ ਹਿੰਦੂ ਵੋਟਰ ਅਤੇ ਅਨੁਸੂਚਿਤ ਜਾਤੀ ਵਾਲੀ ਸੀਟਾਂ ‘ਤੇ ਪਾਰਟੀ ਨੇ ਜ਼ੋਰ ਦਿੱਤਾ ਹੈ। ਬੀਜੇਪੀ ਨੇ ਜੈ ਸ਼੍ਰੀ ਰਾਮ ਦੇ ਨਾਰੇ ਨੂੰ ਫੇਮਸ ਕੀਤਾ ਤੇ ਹਿੰਦੂ ਵਿਚਾਰਧਾਰਾ ਦੇ ਰਾਸ਼ਟਰੀਕਰਨ ‘ਤੇ ਜ਼ੋਰ ਦਿੱਤਾ ਹੈ।
ਇਨ੍ਹਾਂ ਖੇਤਰਾ ਵਿੱਚ ਹੈ ਹਿੰਦੂ ਬਹੁਮਤ (BJP Changed Strategy)
ਪੰਜਾਬ ਵਿੱਚ ਪਾਠਨਕੋਟ, ਦੀਨਾ ਨਗਰ, ਮੁਕੇਰੀਆਂ, ਜਲੰਧਰ, ਅਮ੍ਰਿਤਸਰ, ਦਸੂਹਾ, ਹੁਸ਼ਿਆਰਪੁਰ, ਲੁਧਿਆਣਾ ਅਤੇ ਰਾਜਪੁਰਾ ਵਰਗੇ ਖੇਤਰ ਵਿੱਚ ਹਿੰਦੂ ਤਬਕੇ ਦਾ ਪ੍ਰਭਾਵ ਹੈ। ਬੀਜੇਪੀ ਨੇ ਇਥੇ ਜਿਆਦਾ ਜ਼ੋਰ ਦਿੱਤਾ ਹੈ।
(BJP Changed Strategy)
ਇਹ ਵੀ ਪੜ੍ਹੋ :Vidhan Sabha Elections By Punjab Government ਦੇ ਮੱਦੇਨਜ਼ਰ 20 ਫਰਵਰੀ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ