BJP Leader Sanjeev Khanna : ਇਸ ਵਾਰ 400 ਪਾਰ ਮੋਦੀ ਸਰਕਾਰ ਦੇ ਨਾਰੇ ਰਾਹੀਂ ਸੰਜੀਵ ਖੰਨਾ ਨੇ ਪਾਰਟੀ ਵਰਕਰਾਂ ਵਿੱਚ ਭਰਿਆ ਜੋਸ਼

0
63
BJP Leader Sanjeev Khanna

India News (ਇੰਡੀਆ ਨਿਊਜ਼), BJP Leader Sanjeev Khanna, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਹਲਕਾ ਡੇਰਾ ਬੱਸੀ ਤੋਂ ਇੰਚਾਰਜ ਸੰਜੀਵ ਖੰਨਾ ਨੇ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਹਲਕੇ ਦੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਮੋਦੀ ਸਰਕਾਰ 400 ਪਾਰ ਨੂੰ ਮੁੱਖ ਰੱਖਦਿਆਂ ਕੰਮ ਕੀਤਾ ਜਾਣਾ ਹੈ।

ਪਿਛਲੇ ਢਾਈ ਸਾਲਾਂ ਦੇ ਦੌਰਾਨ ਹਲਕੇ ਦੇ ਪਾਰਟੀ ਵਰਕਰਾਂ ਨੇ ਜੀ ਤੋੜ ਕੰਮ ਕੀਤਾ ਹੈ। ਹਲਕੇ ਦੇ ਕਮਾਨ ਸੰਭਾਲਣ ਮੌਕੇ ਦੋ ਤਿੰਨ ਮੰਡਲ ਹੀ ਨਾ ਮਾਤਰ ਤੌਰ ਤੇ ਕੰਮ ਕਰ ਰਹੇ ਸਨ ਲੇਕਿਨ ਢਾਈ ਸਾਲਾ ਦੌਰਾਨ ਅਸੀਂ ਪਾਰਟੀ ਨੂੰ ਇੱਕ ਮੁਕਾਮ ਤੇ ਪਹੁੰਚਾਇਆ ਹੈ। ਪਾਰਟੀ ਦਾ ਹਰ ਇੱਕ ਵਰਕਰ ਨਰਿੰਦਰ ਮੋਦੀ ਲਈ ਜੀ ਜਾਨ ਤੋਂ ਦਿਨ ਰਾਤ ਪਿੰਡ ਪਿੰਡ ਅਤੇ ਸੁਸਾਇਟੀਆਂ ਵਿੱਚ ਜਾ ਕੇ ਸੇਵਾ ਨਿਭਾ ਰਿਹਾ ਹੈ।

ਮੇਰੇ ਨਾਲ ਮੋਢੇ ਨਾਲ ਮੋਢਾ ਮਿਲਾਉਣ ਲਈ ਧੰਨਵਾਦ

BJP Leader Sanjeev Khanna

ਸੰਜੀਵ ਖੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਹਿੰਦੂਤਵ, ਅਤੇ ਸਨਾਤਨ ਧਰਮ ਨੂੰ ਜਿਉਂਦਾ ਰੱਖਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਹਨ ਅਤੇ ਨਾਲ ਹੀ ਵਰਲਡ ਦੇ ਵਿੱਚ ਭਾਰਤ ਇਕਨੋਮੀ ਵਿਚ ਪੰਜਵੇਂ ਸਥਾਨ ਤੇ ਪਹੁੰਚ ਚੁੱਕਾ ਹੈ।

ਉਹਨਾਂ ਕਿਹਾ ਕਿ ਇਸ ਗੱਲ ਦਾ ਮਾਣ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਇੱਕ ਵਰਕਰ ਇਸ ਵਾਰ 400 ਪਾਰ ਮੋਦੀ ਸਰਕਾਰ ਦੇ ਲਕਸ਼ ਨੂੰ ਪੂਰਾ ਕਰਨ ਵਾਸਤੇ ਮੇਰੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਸਾਰਾ ਦੇਸ਼ ਜਾਣਦਾ ਹੈ ਕਿ ਜਨ ਕਲਿਆਣ ਦੇ ਖੇਤਰ ਵਿੱਚ ਨਰਿੰਦਰ ਮੋਦੀ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਹਨ।

ਭਾਵੇਂ ਦੇਸ਼ ਦੀ ਸੁਰੱਖਿਆ ਦੀ ਗੱਲ ਹੋਵੇ ਜਾਂ ਫਿਰ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਗਰੰਟੀ ਹੋਵੇ ਅੱਜ ਪੂਰਾ ਵਿਸ਼ਵ ਨਰਿੰਦਰ ਮੋਦੀ ਦੀ ਸਲਾਨਾ ਕਰ ਰਿਹਾ ਹੈ। ਸੰਜੀਵ ਖੰਨਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ 400 ਪਾਰ ਮੋਦੀ ਸਰਕਾਰ ਦੇ ਲਕਸ਼ ਨੂੰ ਪੂਰਾ ਕੀਤਾ ਜਾਣਾ ਸਾਡਾ ਫਰਜ਼ ਹੈ।

ਇਹ ਵੀ ਪੜ੍ਹੋ :SDM Office Bill Clerk Arrested : ਵਿਜੀਲੈਂਸ ਬਿਊਰੋ ਵੱਲੋਂ 20 ਹਜ਼ਾਰ ਰਿਸ਼ਵਤ ਲੈਂਦਾ ਐਸ.ਡੀ.ਐਮ. ਦਫ਼ਤਰ ਦਾ ਬਿੱਲ ਕਲਰਕ ਗ੍ਰਿਫਤਾਰ

 

SHARE