India News (ਇੰਡੀਆ ਨਿਊਜ਼), BKU Charuni, ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਵੱਲੋਂ ਕਿਸਾਨੀ ਹੱਕੀ ਮੰਗਾਂ ਨੂੰ ਲੈ ਕੇ ਅੱਜ ਪਿੱਪਲੀ ਕੁਰੂਕਸ਼ੇਤਰ ਵੱਲ ਕੂਚ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਇਹ ਰੈਲੀ 2024 ਦੀ ਲੋਕ ਸਭਾ ਇਲੈਕਸ਼ਨ ਦੇ ਸਬੰਧ ਵਿੱਚ ਸਕਤੀ ਪ੍ਰਦਰਸ਼ਨ ਦੇ ਤੌਰ ਤੇ ਦੇਖੀ ਜਾ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਪ੍ਰਧਾਨ ਗੁਰਨਾਮ ਸਿੰਘ ਝੜੂਨੀ ਨੇ ਦੱਸਿਆ ਕਿ ਪਿਪਲੀ ਰੈਲੀ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰ, ਦੁਕਾਨਦਾਰ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਸ਼ਮੂਲੀਅਤ ਕਰ ਰਹੀਆਂ ਹਨ। ਉਹਨਾਂ ਨੇ ਕਹਾ ਕਿ ਆਣ ਵਾਲੀ ਇਲੈਕਸ਼ਨ ਵਿੱਚ ਜਾਤੀਵਾਦ ਖੇਤਰਵਾਦ ਦਾ ਮੁੱਦਾ ਨਾ ਹੋ ਕੇ ਬੇਰੁਜ਼ਗਾਰੀ ਕਿਸਾਨ ਅਮੀਰ ਗਰੀਬ ਦੇ ਅੰਤਰ ਨੂੰ ਖਤਮ ਕਰਨ ਦਾ ਮੁੱਦਾ ਹੋਣਾ ਚਾਹੀਦਾ ਹੈ।
ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਕਾਫੀ ਉਤਸਾਹ
ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਜ਼ਿਲ੍ ਮੋਹਾਲੀ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਖਲੋਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਿਲ੍ਹੇ ਵਿੱਚੋਂ 250 ਤੋਂ 300 ਕਿਸਾਨ ਰੈਲੀ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਕਰੇਗਾ। ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।
ਜਿਲ੍ ਪ੍ਰਧਾਨ ਨੇ ਕਿਹਾ ਕਿ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਕਾਰਪੋਰੇਟ ਵਰਗ ਦਾ ਤਾਂ ਕਰਜਾ ਮਾਫ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹਨ। ਜਦੋਂ ਕਿ ਭਾਰਤ ਭੁੱਖ ਮਰੀ ਨੂੰ ਲੈ ਕੇ 17ਵੇਂ ਨੰਬਰ ਤੇ ਪਹੁੰਚ ਚੁੱਕਾ ਹੈ।
ਬਨੂੜ ਵਿੱਚ ਵੀ ਇਕੱਠ
ਚੜੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਨੰਬਰਦਾਰ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਪਿਪਲੀ ਰੈਲੀ ਲਈ ਪੰਜਾਬ ਭਰ ਤੋਂ ਕਿਸਾਨ ਸ਼ੰਭੂ ਬੈਰੀਅਰ ਤੇ ਇਕੱਠੇ ਹੋ ਰਹੇ ਹਨ। ਇਸ ਤੋਂ ਪਹਿਲਾਂ ਮੋਹਾਲੀ ਜ਼ਿਲ੍ਹੇ ਤੋਂ ਆਉਣ ਵਾਲੇ ਕਿਸਾਨ ਸੇਲ ਟੈਕਸ ਬੈਰੀਅਰ ਬਨੂੜ ਤੇ ਇਕੱਠੇ ਹੋਣਗੇ। ਇਹ ਰੈਲੀ ਨਵੇਂ ਸਮੀਕਰਨ ਪੈਦਾ ਕਰਨ ਦੇ ਸਮਰੱਥ ਹੋਵੇਗੀ।
ਇਹ ਵੀ ਪੜ੍ਹੋ :ADGP. Rupnagar Range : ਜਸਕਰਨ ਸਿੰਘ ਆਈ.ਪੀ.ਐਸ. ਨੇ ਏ.ਡੀ.ਜੀ. ਪੀ. ਰੂਪਨਗਰ ਰੇਂਜ ਵਜੋਂ ਅਹੁਦਾ ਸੰਭਾਲਿਆ