Blood Donation Camp
ਪਿੰਡ ਧਰਮਗੜ੍ਹ ਵਿੱਚ ਲਗਾਇਆ ਵਿਸ਼ਾਲ ਖੂਨਦਾਨ ਕੈਂਪ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਪਿੰਡ ਧਰਮਗੜ੍ਹ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਚਾਨਕ ਵਿਛੜੇ ਨੌਜੁਆਨ ਸਵ.ਮਲਕੀਤ ਸਿੰਘ,ਸਵ.ਗੁਰਪਿਆਰ ਸਿੰਘ,ਸਵ.ਸਤਨਾਮ ਸਿੰਘ ਤੇ ਸਵ.ਹਰਪ੍ਰੀਤ ਸਿੰਘ ਦੀ ਯਾਦ ਵਿੱਚ ਪਿੰਡ ਦੇ ਗੁਰੁਦੁਆਰਾ ਸਾਹਿਬ ਵਿੱਚ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ। ਇਲਾਕੇ ਦੇ ਸੂਝਵਾਨ ਸੱਜਣਾ ਨੇ ਨੌਜੁਆਨਾਂ ਨੂੰ ਸਰਧਾਂਜਲੀ ਦੇਣ ਦੇ ਲਈ ਇਸ ਕੈਪ ਦੇ ਵਿੱਚ ਵਧ ਚੜ ਕੇ ਹਿੱਸਾ ਲਿਆ।
ਕੈਂਪ ਦੀ ਖਾਸ ਗੱਲ ਇਹ ਰਹੀ ਕਿ ਕੈਂਪ ਦੇ ਵਿੱਚ ਇਸ ਵਾਰੀ
ਸੁਖਵਿੰਦਰ ਕੌਰ, ਕਰਮਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਰਣਜੀਤ ਕੌਰ, ਹਰਮੀਤ ਕੌਰ ਔਰਤਾਂ ਨੇ ਵੀ ਬਹੁਤ ਉਤਸ਼ਾਹ,ਦਲੇਰੀ ਅਤੇ ਬਿਨਾ ਕਿਸੇ ਡਰ ਤੋਂ ਖੂਨਦਾਨ ਕੀਤਾ ਅਤੇ ਬਹੁਤ ਸਾਰੀ ਪਿੰਡ ਦੀ ਕੁੜੀਆਂ ਅਤੇ ਨੂੰਹਾਂ ਜੋ ਖੂਨਦਾਨ ਕਰਨ ਲਈ ਆਈਆਂ ਸਨ ਪਰ ਖੂਨ ਦੀ ਕਮੀ ਹੋਣ ਕਰਕੇ ਡਾਕਟਰਾਂ ਦੀ ਟੀਮ ਵੱਲੋਂ ਰਿਜੈਕਟ ਕਰਨ ਕਰਕੇ ਉਦਾਸ ਨਜ਼ਰ ਆਈਆਂ।
ਪ੍ਰੇਰਣਾ ਦਾ ਸ੍ਰੋਤ ਬਣੇ
ਸਾਰੇ ਉਦੋਂ ਵੇਖਦੇ ਰਹਿ ਗਏ ਜਦੋਂ ਇੱਕ ਲੱਤਾ ਨਾ ਹੋਣ ਦੇ ਬਾਵਜ਼ੂਦ ਵੀ ਇੱਕ ਸੱਜਣ ਜੋ ਕਿ ਪਰਵਾਸੀ ਮਜ਼ਦੂਰ ਹੈ ਜਿਸਦਾ ਨਾਮ ਧੰਨਾ ਪੇਂਟਰ ਖੂਨਦਾਨ ਕਰਕੇ ਗਿਆ ਜੋ ਕਿ ਸਾਡੇ ਸਭ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਿਆ। ਪ੍ਰਬੰਧਕਾਂ ਵੱਲੋਂ 62ਵਾਰੀ ਖੂਨਦਾਨ ਕਰ ਚੁੱਕੇ ਸੁਰਜੀਤ ਸਿੰਘ ਲੈਕਚਰਾਰ ਬਾਇਓਲਾਜ਼ੀ ਦਾ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪ੍ਰਿੰਸੀਪਲ ਸ.ਹਰਨੇਕ ਸਿੰਘ ਵੱਲੋਂ ਵੀ ਕੈਂਪ ਵਿੱਚ ਖੂਨਦਾਨ ਕਰਕੇ ਆਪਣੀ ਹਾਜ਼ਰੀ ਲਗਵਾਈ ਗਈ। ਵਾਤਾਵਰਣ ਨੂੰ ਬਚਾਉਣ ਦੇ ਲਈ ਜ਼ੋਰਾ ਸਿੰਘ ਬਨੂੜ ਦੀ ਟੀਮ ਵੱਲੋਂ ਤਿਆਰ ਕੀਤੇ ਸੁਹੰਜਣੇ ਦੇ ਬੂਟੇ ਹਰ ਖੂਨਦਾਨ ਕਰਨ ਵਾਲੇ ਨੂੰ ਵੰਡੇ ਗਏ।
ਇਲਾਕਾ ਨਿਵਾਸੀਆਂ ਦਾ ਧੰਨਵਾਦ
ਗੌਟਮਿੰਟ ਮੈਡੀਕਲ ਕਾਲਜ਼ 32 ਦੇ ਡਾਕਟਰਾਂ ਦੀ ਟੀਮ ਵੱਲੋੰ ਸਮੂਹ ਨੱਗਰ, ਗੁਰੂਦੁਆਰਾ ਪ੍ਰਬੰਧਕ ਕਮੇਟੀ ਪਿੰਡ ਧਰਮਗੜ੍ਹ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ 117ਯੂਨਿਟ ਖੂਨ ਦੇ ਇਕੱਠੇ ਕੀਤੇ, ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੂਨ ਹਸਪਤਾਲ ਦੇ ਵਿੱਚ ਦੁਰਘਟਨਾਵਾ ਦੇ ਵਿੱਚ ਜਖਮੀ,ਅਤੇ ਐਮਰਜੈਂਸੀ ਲੋੜਵੰਦਾਂ ਦੇ ਲਈ ਵਰਤਿਆ ਜਾਵੇਗਾ।
ਇਹ ਸਨ ਮੌਜ਼ੂਦ
ਸਮੂਹ ਪਿੰਡ ਵਾਸੀਆਂ ਵੱਲੋੰ ਨਿਸ਼ਚੇ ਚੈਰੀਟੇਬਲ ਟਰਸਟ ਜ਼ੀਰਕਪੁਰ ਦੀ ਪੂਰੀ ਟੀਮ ਤੇ ਉਨ੍ਹਾਂ ਦੇ ਸਰਪਰਸਤ ਸ.ਗੁਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਕਰਕੇ ਇਹ ਕੈਂਪ ਸਫਲ ਹੋਇਆ।
ਇਸ ਸਮੇਂ ਸ.ਮੇਹਰ ਸਿੰਘ,ਨਰਿੰਦਰ ਸਿੰਘ,ਜਾਗਰ ਸਿੰਘ,ਪਿਆਰਾ ਸਿੰਘ ਨੰਬਰਦਾਰ,ਹਰਬੰਸ ਸਿੰਘ ਸਰਪੰਚ,ਹਰਦਿੱਤ ਸਿੰਘ,ਚਰਨਜੀਤ ਸਿੰਘ,ਅਮਰੀਕ ਸਿੰਘ,ਡਾ.ਜਗਦੀਸ਼ ਸਿੰਘ,ਸੁਖਦੇਵ ਸਿੰਘ,ਸੁਖਵਿੰਦਰ ਸਿੰਘ,ਜਤਿੰਦਰ ਸਿੰਘ,ਯੂਵਨ ਸਿੰਘ ਸੋਨੀ,ਗੁਰਪ੍ਰੀਤ ਸਿੰਘ,ਅਵਤਾਰ ਸਿੰਘ, ਕੁਲਵਿੰਦਰ ਸਿੰਘ,ਪਰਮਜੀਤ ਸਿੰਘ,ਕਰਨੈਲ ਸਿੰਘ ਚਾਚਾ,ਮਨਦੀਪ ਸਿੰਘ,ਮਲਕੀਤ ਸਿੰਘ ਤੇ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਮੌਜ਼ੂਦ ਸਨ।
Also Read :ਬਨੂੜ ਵਿੱਚ ਡੈਂਟਿਸ ਕਲੀਨਿਕ ਚਲਾਉਣ ਵਾਲੇ ਡਾਕਟਰ ਦੀ ਹੋਈ ਮੌਤ A Dentist
Also Read :ਗੁਰੂਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਬਨੂੜ:ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ Baba Banda Singh Bahadur
Connect With Us : Twitter Facebook