Blood Donation Camp By Nishchey : ਸਮਾਜ ਸੇਵੀ ਸੰਸਥਾ ਨਿਸ਼ਚੇ ਵੱਲੋਂ ਲੋਕਾਂ ਭਲੇ ਲਈ ਖੂਨਦਾਨ ਕੈਂਪ ਲਗਾਇਆ ਗਿਆ

0
156
Blood Donation Camp By Nishchey
ਸਮਾਜ ਸੇਵੀ ਸੰਸਥਾ ਨਿਸ਼ਚੇ ਵੱਲੋਂ ਲਗਾਇਆ ਗਿਆ ਜ਼ੀਰਕਪੁਰ ਵਿਖੇ ਬਲੱਡ ਡੋਨੇਸ਼ਨ ਕੈਂਪ।

India News (ਇੰਡੀਆ ਨਿਊਜ਼), Blood Donation Camp By Nishchey, ਚੰਡੀਗੜ੍ਹ : ਸਮਾਜ ਸੇਵੀ ਸੰਸਥਾ ਨਿਸ਼ਚੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਅਤੇ ਲੋਕਾਂ ਭਲੇ ਲਈ ਜ਼ੀਰਕਪੁਰ ਦੇ ਗਡਾਊਨ ਏਰੀਏ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ।

Blood Donation Camp By Nishchey
ਸਮਾਜ ਸੇਵੀ ਸੰਸਥਾ ਨਿਸ਼ਚੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜਾਣਕਾਰੀ ਦਿੰਦੇ ਹੋਏ।

ਚੈਰੀਟੇਬਲ ਸੁਸਾਇਟੀ ਵੱਲੋਂ ਇਹ 32ਵਾਂ ਕੈਂਪ ਲਗਾਇਆ ਗਿਆ। ਜਿਸਦੇ ਵਿੱਚ ਰਕਤ ਦਾਨੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸਮਾਜ ਸੇਵੀ ਸੰਸਥਾ ਨਿਸ਼ਚੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੇ ਵਿੱਚ ਚੰਡੀਗੜ੍ਹ ਤੋਂ ਪੀਜੀਆਈ ਦੇ ਡਾਕਟਰਾਂ ਦੀ ਟੀਮ ਪਹੁੰਚੀ ਅਤੇ ਰਕਤ ਦਾਨੀਆਂ ਤੋਂ ਕਰੀਬ 120 ਯੂਨਿਟ ਰਕਤ ਦਾਨ ਇਕੱਠਾ ਕੀਤਾ ਗਿਆ।

ਰਕਤ ਦਾਨੀਆਂ ਨੂੰ ਦੁੱਧ, ਫਰੂਟ,ਅਤੇ ਗਜਰੇਲਾ ਦੀ ਰਿਫਰੈਸ਼ਮੈਂਟ

ਸਮਾਜ ਸੇਵੀ ਸੰਸਥਾ ਨਿਸ਼ਚੇ ਦੇ ਪ੍ਰਧਾਨ ਨੇ ਦੱਸਿਆ ਕਿ ਰਕਤ ਦਾਨੀਆਂ ਨੂੰ ਦੁੱਧ, ਫਰੂਟ,ਅਤੇ ਗਜਰੇਲਾ ਦੀ ਰਿਫਰੈਸ਼ਮੈਂਟ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਰਕਤ ਦਾਨ ਸਭ ਤੋਂ ਵੱਡਾ ਦਾਨ ਹੈ। ਪੀਜੀਆਈ ਦੇ ਵਿੱਚ ਅਤੇ ਸੈਕਟਰ 32 ਦੇ ਹਸਪਤਾਲ ਦੇ ਵਿੱਚ ਖੂਨ ਦੀ ਵੱਡੇ ਪੱਧਰ ਦੇ ਉੱਪਰ ਜਰੂਰਤ ਰਹਿੰਦੀ ਹੈ।

Blood Donation Camp By Nishchey
ਸਮਾਜ ਸੇਵੀ ਸੰਸਥਾ ਨਿਸ਼ਚੇ ਵੱਲੋਂ ਲਗਾਏ ਕੈਂਪ ਵਿੱਚ ਰਕਤਦਾਨੀ ਹਿੱਸਾ ਲੈਂਦੇ ਹੋਏ।

ਰਕਤ ਦਾਨੀਆਂ ਵੱਲੋਂ ਕੀਤੇ ਗਏ ਇਸ ਮਹਾਨਦਾਨ ਨਾਲ ਕਿਸੇ ਵੀ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਜਾਨ ਬਚਾਈ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਰਿਸ਼ਟ ਪੁਸ਼ਟ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਦੇ ਹੋਏ ਰਕਤ ਦਾਨ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਸਮੁੱਚੇ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ :Web Portal Launched : ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਦੀ ਕੀਤੀ ਜਾ ਰਹੀ ਸ਼ੁਰੂਆਤ

 

SHARE