Braham Gyani Sant Baba Gharama Wale ਬ੍ਰਹਮ ਗਿਆਨੀ ਸੰਤ ਬਾਬਾ ਘੜਾਮਾਂ ਵਾਲੇ ਭਗਤੀ ਦੇ ਪੁੰਜ

0
414

Braham Gyani Sant Baba Gharama Wale
-ਬਾਬਾ ਜੀ ਦੀ 24ਵੀਂ ਬਰਸੀ ਮਨਾਈ ਗਈ
-ਸੰਗਤ ਦੀ ਬਾਬਾ ਜੀ ਵਿੱਚ ਪੂਰਣ ਸ਼ਰਧਾ ਭਾਵਨਾ
-ਕੀਰਤਨ ਦਰਬਾਰ ਸਜ਼ਾਏ ਗਏ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨੇੜਲੇ ਪਿੰਡ ਘੜਾਮਾਂ ਕਲਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਘੜਾਮਾਂ ਵਾਲਿਆਂ ਦੀ ਯਾਦ ਵਿੱਚ ਮਹਾਨ ਸੰਤ ਸਮਾਗਮ ਕਰਵਾਇਆ ਗਿਆ। ਸਮੂਹ ਸਾਧ ਸੰਗਤ ਪਿੰਡ ਘੜਾਮਾਂ ਕਲਾਂ,ਘੜਾਮਾ ਖੁਰਦ ਅਤੇ ਇਲਾਕਾ ਨਿਵਾਸੀਆਂ ਦੇ ਸਹਯੋਗ ਨਾਲ ਇਸ ਦਿਨ ਨੂੰ ਸਲਾਨਾ ਬਰਸੀ ਸਮਾਗਮ ਦੇ ਰੂਪ ਵਿਚ ਮਨਾਉਂਦੇ ਹਨ। ਬ੍ਰਹਮ ਗਿਆਨੀ ਸੰਤ ਬਾਬਾ ਘੜਾਮਾਂ ਵਾਲੇ ਭਗਤੀ ਦੇ ਪੁੰਜ ਵਜੋਂ ਜਾਣੇ ਜਾਂਦੇ ਹਨ। Braham Gyani Sant Baba Gharama Wale

24ਵੀਂ ਬਰਸੀ’ਤੇ ਸੰਗਤਾਂ ਵੱਲੋਂ 21 ਅਖੰਡ ਪਾਠ ਸਾਹਿਬਾਂ ਦੀ ਸੇਵਾ

Braham Gyani Sant Baba Gharama Wale

ਸੰਤ ਬਾਬਾ ਘੜਾਮਾਂ ਵਾਲਿਆਂ ਨੂੰ ਬ੍ਰਹਮ ਗਿਆਨੀਦਾ ਦਰਜਾ ਦਿੱਤਾ ਗਿਆ ਹੈ। ਇੱਲਾਕੇ ਦੀ ਸੰਗਤ ਦੀ ਬਾਬਾ ਜੀ ਵਿੱਚ ਬਹੁਤ ਸ਼ਰਧਾ ਭਾਵਨਾ ਹੈ। ਬਾਬਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਸੱਚ ਹੱਕ ਦਾ ਪ੍ਰਚਾਰ ਕੀਤਾ। ਪਿੰਡ ਦੇ ਬਾਹਰਵਾਰ ਉਹਨਾਂ ਕੁੱਟੀਆ ਬਣਵਾਈ। ਇਥੈ ਹਰ ਸਾਲ ਧਾਰਮਿਕ ਸਮਾਗਮ ਕੀਤਾ ਜਾਂਦਾ ਹੈ। ਬਾਬਾ ਜੀ ਦੀ 24ਵੀਂ ਬਰਸੀ’ਤੇ ਸੰਗਤਾਂ ਵੱਲੋਂ 21 ਅਖੰਡ ਪਾਠ ਸਾਹਿਬਾਂ ਦੀ ਸੇਵਾ ਕਰਵਾਈ ਗਈ। Braham Gyani Sant Baba Gharama Wale

ਕੀਰਤਨ ਦਰਬਾਰ ਨਾਲ ਗੁਰੂ ਸ਼ਬਦ ਦਾ ਪ੍ਰਚਾਰ

ਪਿੰਡ ਵਿੱਚ ਹੋਏ ਸਮਾਗਮ ਵਿੱਚ ਸੰਤ ਮਹਾਂ ਪੁਰਸ਼ਾਂ ਨੇ ਕੀਰਤਨ ਦਰਬਾਰ ਸਜ਼ਾ ਕੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜੇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ,ਬਾਬਾ ਚਰਨਜੀਤ ਸਿੰਘ ਭੇਡਵਾਲ ਵਾਲੇ,ਗਿਅਨੀ ਬਲਦੇਵ ਸਿੰਘ ਉਗਰਾਂ ਕਥਾ ਵਾਚਕ,ਬਾਬਾ ਬਕਾਲਾ ਸਾਹਿਬ, ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ,ਸੰਤ ਬਾਬਾ ਹਰੀ ਸਿੰਘ ਰੰੰਧਾਵਾ ਵਾਲੇ,ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ,ਭਾਈ ਬਲਵਿੰਦਰ ਸਿੰਘ ਮੋਹੀ ਕਲਾਂ ਵਾਲੇ, ਭਾਈ ਬਲਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਜੱਥਾ ਰਾਜਪੁਰਾ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਗੁਰੂ ਸ਼ਬਦ ਨਾਲ ਜੋੜਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। Braham Gyani Sant Baba Gharama Wale

ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ 36 ਪ੍ਰਾਣੀ ਗੁਰੂ ਵਾਲੇ ਬਣੇ

ਬਨੂੜ ਨੇੜਲੇ ਪਿੰਡ ਘੜਾਮਾਂ ਕਲਾਂ ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਗਿਆ ।ਜਿਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜ ਪਿਆਰਿਆਂ ਅੰਮ੍ਰਿਤ ਪਾਣ ਕਰਨ ਵਾਲੇ ਪ੍ਰਾਣੀਆਂ ਨੂੰ ਅੰਮ੍ਰਿਤ ਸੰਚਾਰ ਕਰਵਾਉਣ ਲਈ ਵਿਸੇਸ਼ ਤੌਰ ਤੇ ਪਹੁੰਚੇ। Braham Gyani Sant Baba Gharama Wale

ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਕਕਾਰ ਮੁਫ਼ਤ ਭੇਟ ਕੀਤੇ ਗਏ

ਪੰਜ ਪਿਆਰਿਆਂ ਨੇ 36 ਪ੍ਰਾਣੀ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਗੁਰੂ ਵਾਲੇ ਬਣਾਇਆ । ਇਸ ਮੌਕੇ ਅੰਮ੍ਰਿਤ ਪਾਣ ਕਰਨ ਵਾਲੇ ਪ੍ਰਾਣੀਆਂ ਨੂੰ ਮੁਫ਼ਤ ਕਕਾਰ ਭੇਟ ਕੀਤੇ ਗਏ ਤੇ ਇਲਾਕੇ ਦੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ ਤਾਂ ਜੋ ਦਿਨੋਂ ਦਿਨ ਵਧ ਰਹੀਆਂ ਕੁਰੀਤੀਆਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਹਲਕਾ ਪ੍ਰਚਾਰਕ ਭਾਈ ਅਵਤਾਰ ਸਿੰਘ ਵੱਲੋਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। Braham Gyani Sant Baba Gharama Wale
Also Read :Farmers Will Not Face Any Problem In Grain Markets ਨੀਨਾ ਮਿੱਤਲ:ਮੰਡੀਆਂ’ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

Also Read :Stuck Bill Passed In 13 Minutes CM ਦਾ ਐਕਸ਼ਨ,ਸਾਲਾਂ ਤੋਂ ਅਟਕਿਆ ਬਿੱਲ 13 ਮਿੰਟਾਂ ‘ਚ ਪਾਸ, ਤਹਿਸੀਲ ਦੀ ਬਬਲੀ ਚੜੀ ਅੜਿਕੇ

Also Read :CM Bhagwant Mann Attention Of Banur Case ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਅਕਾਲੀ ਆਗੂ ਆਮ ਆਦਮੀ ਪਾਰਟੀ ‘ਚ ਛਲਾਂਗ ਲਾਉਣ ਨੂੰ ਕਾਹ੍ਹਲਾ

Connect With Us : Twitter Facebook

SHARE