ਲੁਧਿਆਣਾ ‘ਚ ਪਹਿਲੀ ਵਾਰ ਮਹਿਲਾ ਡੀਸੀ ਨਿਯੁਕਤ Breaking news ludhiana

0
256
Breaking news ludhiana

Breaking news ludhiana

ਦਿਨੇਸ਼ ਮੌਦਗਿਲ, ਲੁਧਿਆਣਾ:

Breaking news ludhiana ਪੰਜਾਬ ਸਰਕਾਰ ਨੇ ਬੀਤੀ ਸ਼ਾਮ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜਿਸ ‘ਚ ਸੁਰਭੀ ਮਲਿਕ ਨੂੰ ਲੁਧਿਆਣਾ ‘ਚ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਅਤੇ ਇਸ ਨਾਲ ਨਵਾਂ ਇਤਿਹਾਸ ਰਚਿਆ ਗਿਆ ਹੈ, ਕਿਉਂਕਿ ਭਾਰਤ ਦਾ ਮਾਨਚੈਸਟਰ ਕਹੇ ਜਾਣ ਵਾਲੇ ਲੁਧਿਆਣਾ ‘ਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

2012 ਬੈਚ ਦੀ ਆਈਏਐਸ ਹਨ ਮਲਿਕ Breaking news ludhiana

ਲੁਧਿਆਣਾ ਜ਼ਿਲ੍ਹੇ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਔਰਤ ਨੂੰ ਡਿਪਟੀ ਕਮਿਸ਼ਨਰ ਨਹੀਂ ਲਾਇਆ ਗਿਆ। ਪਰ ਪੰਜਾਬ ਸਰਕਾਰ ਨੇ ਇੱਕ ਮਹਿਲਾ ਨੂੰ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨਿਯੁਕਤ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। 2012 ਬੈਚ ਦੀ ਆਈਏਐਸ ਅਧਿਕਾਰੀ ਸੁਰਭੀ ਮਲਿਕ ਅੱਜ ਬਾਅਦ ਦੁਪਹਿਰ ਡੀਸੀ ਵਜੋਂ ਚਾਰਜ ਸੰਭਾਲ ਲਵੇਗੀ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਏਡੀਸੀ ਰਹਿ ਚੁੱਕੇ ਹਨ ਅਤੇ ਨਗਰ ਨਿਗਮ ਵਿੱਚ ਵਧੀਕ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

ਵਰਿੰਦਰ ਕੁਮਾਰ ਸ਼ਰਮਾ ਦੀ ਥਾਂ ਤੇ ਤਾਇਨਾਤ Breaking news ludhiana

ਜ਼ਿਕਰਯੋਗ ਹੈ ਕਿ ਸੁਰਭੀ ਮਲਿਕ ਨੂੰ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੀ ਥਾਂ ’ਤੇ ਤਾਇਨਾਤ ਕੀਤਾ ਗਿਆ ਹੈ। ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਅਤੇ ਇੱਕ ਬਹੁਤ ਹੀ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਹੋਣ ਦਾ ਸਬੂਤ ਦਿੱਤਾ। ਸ਼ਰਮਾ ਨੇ ਕੋਰੋਨਾ ਦੌਰ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।

Also Read :  ਮੰਤਰੀ ਮੰਡਲ ਨੇ ਪੰਜਾਬ ਪੇਂਡੂ ਵਿਕਾਸ (ਸੋਧ) ਆਰਡੀਨੈਂਸ, 2022 ਨੂੰ ਪ੍ਰਵਾਨਗੀ ਦਿੱਤੀ

Also Read : ਇਸ ਵਿਭਾਗ ਵਿੱਚ ਜਲਦ ਹੋਵੇਗੀ ਭਰਤੀ

Connect With Us : Twitter Facebook youtube

SHARE