India News (ਇੰਡੀਆ ਨਿਊਜ਼), Bride’s Dress Code, ਚੰਡੀਗੜ੍ਹ : ਸਿੱਖ ਧਰਮ ਦੇ ਵਿੱਚ ਗੁਰਦੁਆਰੇ ਵਿੱਚ ਵਿਆਹ ਕਰਨ ਦੇ ਦੌਰਾਨ ਲਾੜੀ ਦਾ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਹੁਣ ਗੁਰਦੁਆਰੇ ਵਿੱਚ ਵਿਆਹ ਦੌਰਾਨ ਲਾਵਾਂ ਫੇਰਿਆਂ ਦੌਰਾਨ ਲਾੜੀ ਘਗਰਾ ਲਹਿੰਗਾ ਨਹੀਂ ਪਾ ਸਕੇਗੀ।
ਪੰਜ ਤਖਤਾਂ ਦੇ ਜਥੇਦਾਰਾਂ ਵੱਲੋਂ ਹਜੂਰ ਸਾਹਿਬ ਵਿੱਚ ਮੀਟਿੰਗ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ ਹੈ। ਸਿੱਖ ਧਰਮ ਨੂੰ ਮੰਨਣ ਵਾਲਿਆਂ ਨੂੰ ਇਸ ਤੇ ਸਖਤੀ ਨਾਲ ਅਮਲ ਕਰਨ ਨੂੰ ਵੀ ਕਿਹਾ ਗਿਆ ਹੈ। ਇਸ ਦਾ ਪਾਲਣ ਨਾ ਕਰਨ ਦੇ ਉੱਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਲਾੜੀ ਵੱਲੋਂ ਸਲਵਾਰ ਕਮੀਜ ਅਤੇ ਸਿਰ ਦੇ ਉੱਪਰ ਚੁੰਨੀ ਲੈਣਾ ਲਾਜ਼ਮੀ
ਗੁਰਦੁਆਰੇ ਵਿੱਚ ਵਿਆਹ ਦੇ ਦੌਰਾਨ ਹੁਣ ਕੋਈ ਵੀ ਲਾੜੀ ਲਹਿੰਗਾ ਘਗਰਾ ਨਹੀਂ ਪਾ ਸਕੇਗੀ ਅਤੇ ਹੁਣ ਵਿਆਹ ਦੌਰਾਨ ਲਾੜੀ ਵੱਲੋਂ ਸਲਵਾਰ ਕਮੀਜ ਅਤੇ ਸਿਰ ਦੇ ਉੱਪਰ ਚੁੰਨੀ ਲੈਣਾ ਲਾਜ਼ਮੀ ਹੋਵੇਗਾ ਸਿੰਘ ਸਾਹਿਬਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਗੁਰਦੁਆਰਿਆਂ ਵਿੱਚ ਵਿਆਹ ਦੌਰਾਨ ਲਾੜੀ ਵੱਲੋਂ ਭਾਰੀ ਲਹਿੰਗਾ ਘਗਰਾ ਪਾਇਆ ਜਾਂਦਾ ਸੀ। ਜਿਸ ਦੇ ਨਾਲ ਉਸਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਣ ਦੌਰਾਨ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਆਦੇਸ਼ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਵਿਆਹ ਵਾਲੇ ਕਾਰਡ ਦੇ ਉੱਪਰ ਲਾੜੇ ਅਤੇ ਲਾੜੀ ਦੇ ਨਾਮ ਅੱਗੇ ਕੌਰ ਅਤੇ ਸਿੰਘ ਲਿਖਣਾ ਜਰੂਰੀ ਹੋਵੇਗਾ।
ਚੁੰਨੀ ਜਾਂ ਫੇਰ ਫੁੱਲਾਂ ਦੀ ਛਾਂ ਕੀਤੀ ਜਾਂਦੀ ਸੀ
ਗੁਰਦੁਆਰੇ ਵਿੱਚ ਵਿਆਹ ਦੌਰਾਨ ਲਾੜੀ ਦੇ ਆਗਮਨ ਸਮੇਂ ਸਿਰ ਦੇ ਉੱਤੇ ਚੁੰਨੀ ਜਾਂ ਫੇਰ ਫੁੱਲਾਂ ਦੀ ਛਾਂ ਕੀਤੀ ਜਾਂਦੀ ਸੀ। ਇਸ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਕਿਹਾ ਗਿਆ ਹੈ ਕਿ ਰਿਜੋਰਟਾਂ ਅਤੇ ਮਹਿੰਗੇ ਮੈਰਿਜ ਪਲੇਸਾਂ ਉੱਤੇ ਜਾਂ ਫਿਰ ਸਮੁੰਦਰ ਦੇ ਕੰਡਿਆਂ ਉੱਤੇ ਵਿਆਹ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੇ ਉੱਤੇ ਵੀ ਮਨਾਹੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ :Death Of Army Lt : ਸੜਕ ਹਾਦਸੇ ਵਿੱਚ 21 ਸਾਲਾ ਆਰਮੀ ਲੈਫਟੀਨੈਂਟ ਕਰਨਲ ਦੀ ਮੌਤ, ਕੈਪਟਨ ਗੰਭੀਰ ਜ਼ਖਮੀ