BSF fired 9 rounds of bullets at a Pakistani drone
ਇੰਡੀਆ ਨਿਊਜ਼ ਅੰਮ੍ਰਿਤਸਰ
ਸਰਹੱਦ ਤੇ ਬੀਐਸਐਫ ਵੱਲੋਂ ਵਧਾਈ ਗਈ ਚੌਕਸੀ ਦੇ ਦੌਰਾਨ ਵੀ ਲਗਾਤਾਰ ਪਾਕਿਸਤਾਨ (Pakistan) ਵੱਲੋਂ ਡਰੋਨ ਭੇਜਣ ਅਤੇ ਹੈਰੋਇਨ ਦੇ ਪੈਕੇਟ ਭੇਜਣ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
9 ਰਾਊਂਡ ਫਾਇਰ ਕੀਤੇ ਗਏ ਅਤੇ ਨਾਲ ਹੀ ਇੱਕ ਬੰਬ ਵੀ ਦਾਗਿਆ
ਇਸ ਤਰ੍ਹਾਂ ਹੈ ਬੀਤੀ ਰਾਤ ਤਕਰੀਬਨ ਗਿਆਰਾਂ ਵਜੇ ਦੇ ਕਰੀਬ ਦਾਉਕੇ ਦੇ ਕੋਲ ਬੀਐਸਐਫ ਦੇ ਜਵਾਨਾਂ ਨੇ ਕਿਸੇ ਡ੍ਰੋਨ ਨੁਮਾ ਚੀਜ਼ ਦੀ ਆਵਾਜ਼ ਸੁਣੀ।ਜਵਾਨਾਂ ਵੱਲੋਂ ਉਸ ਚੀਜ਼ ਵੱਲ 9 ਰਾਊਂਡ ਫਾਇਰ ਕੀਤੇ ਗਏ ਅਤੇ ਨਾਲ ਹੀ ਇੱਕ ਬੰਬ ਵੀ ਦਾਗਿਆ ਗਿਆ।
ਇਸ ਉਪਰੰਤ ਤਲਾਸ਼ੀ ਲੈਣ ਤੋਂ ਬਾਅਦ ਬੀਐਸਐਫ ਨੇ ਇਕ ਡ੍ਰੋਨ ਅਤੇ ਡਰੋਨ ਦੇ ਨਾਲ ਬੰਨ੍ਹਿਆ ਹੋਇਆ ਪੀਲੇ ਰੰਗ ਦਾ ਇਕ ਪੈਕੇਟ ਬਰਾਮਦ ਕੀਤਾ।ਚੈੱਕ ਕਰਨ ਤੇ ਪਤਾ ਲੱਗਿਆ ਕਿ ਪੀਲੇ ਪੈਕੇਟ ਦੇ ਵਿੱਚ 9 ਪੈਕੇਟ ਹੈਰੋਇਨ ਸੀ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 74 ਕਰੋੜ ਰੁਪਿਆ
ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 74 ਕਰੋੜ ਰੁਪਿਆ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦ ਪਾਕਿਸਤਾਨ ਵੱਲੋਂ ਡਰੋਨ ਉੱਡ ਕੇ ਭਾਰਤੀ ਸਰਹੱਦ ਵਿਚ ਆਇਆ ਹੈ ਅਜਿਹੀਆਂ ਘਟਨਾ ਤਕਰੀਬਨ ਹਰ ਦੂਜੇ ਦਿਨ ਵਾਪਰ ਰਹੀਆਂ ਹਨ। BSF fired 9 rounds of bullets at a Pakistani drone
Also Read : 8 ਮਈ ਤੋਂ 825 ਮੰਡੀਆਂ ਬੰਦ ਕਰਨ ਲਈ ਨੋਟੀਫੀਕੇਸ਼ਨ ਜਾਰੀ Procurement process complete
Connect With Us : Twitter Facebook youtube