India News (ਇੰਡੀਆ ਨਿਊਜ਼), BSF Organizes medical Camp , ਚੰਡੀਗੜ੍ਹ : ਫਾਜ਼ਿਲਕਾ ਦੇ ਭਾਰਤ – ਪਾਕਿਸਤਾਨ ਸਰਹੱਦੀ ਇਲਾਕੇ ਦੇ ਵਿੱਚ ਬੀਐਸਐਫ ਵੱਲੋਂ ਵਿਸ਼ੇਸ਼ (Medical camp) ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਬੀਐਸਐਫ ਦੇ ਅਧਿਕਾਰੀਆਂ ਵੱਲੋਂ ਸਿਹਤ ਸੁਵਿਧਾਵਾਂ ਦੇਣ ਦੇ ਨਾਲ ਨਾਲ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲ ਦੇ ਵਿੱਚ BSF ਵੱਲੋਂ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਸਰਹੱਦੀ ਇਲਾਕੇ ਦੇ ਪਿੰਡ ਝੰਗੜ ਭੈਣੀ ਦਾ ਸਰਕਾਰੀ ਸਕੂਲ
ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਤੋਂ ਬੀਐਸਐਫ ਵੱਲੋਂ ਲਗਾਏ ਕੈਂਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਰਹੱਦੀ ਇਲਾਕੇ ਦੇ ਪਿੰਡ ਝੰਗੜ ਭੈਣੀ ਦੇ ਸਰਕਾਰੀ ਸਕੂਲ ਦੇ ਵਿੱਚ ਬੀਐਸਐਫ ਵੱਲੋਂ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਜਿਸ ਦੀ ਅਗਵਾਈ BSF 66 ਬਟਾਲੀਨ ਦੇ ਕਮਾਂਡੈਂਟ ਅਰੁਣ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਵੀ ਜਾਗਰੂਕ ਕੀਤਾ
ਸਰਕਾਰੀ ਹਸਪਤਾਲ ਤੋਂ ਪਹੁੰਚੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ। ਉਥੇ ਹੀ ਬੀਐਸਐਫ ਵੱਲੋਂ ਲੋੜਵੰਦ ਲੋਕਾਂ ਨੂੰ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ ਹਨ। ਇਨਾ ਹੀ ਨਹੀਂ ਇਸ ਮੌਕੇ ਤੇ ਬੀਐਸਐਫ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਵੀ ਜਾਗਰੂਕ ਕੀਤਾ ਗਿਆ। ਲੋਕਾਂ ਦਾ ਕਹਿਣਾ ਕਿ ਦੇਸ਼ ਦੀ ਸੁਰੱਖਿਆ ਲਈ ਤੈਨਾਤ ਬੀਐਸਐਫ ਨੇ ਸਰਹੱਦ ਤੇ ਸੁਰੱਖਿਆ ਕਰਨ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਕਰਨ ਦਾ ਵੀ ਬੀੜਾ ਚੁੱਕਿਆ ਹੋਇਆ ਹੈ।
ਇਹ ਵੀ ਪੜ੍ਹੋ :Punjab Police : ਪੰਜਾਬ ਪੁਲਿਸ ਨੇ ”ਝੂਠੇ ਪੁਲਿਸ ਮੁਕਾਬਲੇ ਦਾ ਸੱਚ” ਕਬੂਲਣ ਨੂੰ ਲਗਾਏ 25 ਸਾਲ