ਫਿਰੋਜ਼ਪੁਰ ਬਾਡਰ ਤੋਂ BSF ਨੂੰ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ

0
177
BSF seized drugs worth Rs 17 crore from Ferozepur border

ਇੰਡੀਆ ਨਿਊਜ਼ ; Ferozepur news: ਬੀਐਸਐਫ (BSF) ਨੇ ਪਾਕਿਸਤਾਨ ਵੱਲੋ ਭਾਰਤੀ ਸਰਹੱਦ (Indo-Pak Border) ‘ਚ ਸੁੱਟੀ ਹੈਰੋਇਨ ਦੇ 5 ਪੈਕਟ ਬਰਾਮਦ ਕੀਤੇ ਹਨ। ਬੀਐਸਐਫ ਨੇ ਇਹ ਹੈਰੋਇਨ ਦੇ 5 ਪੈਕੇਟ ਫਿਰੋਜ਼ਪੁਰ ਸਰਹੱਦ (Ferozepur Border) ਤੋਂ ਬਰਾਮਦ ਕੀਤੇ ਹਨ, ਜੋ ਕਿ ਪਾਕਿਸਤਾਨ ਪਾਸਿਓਂ ਡਰੋਨ ਰਾਹੀਂ ਸੁੱਟੇ ਗਏ। ਬਰਾਮਦ ਹੋਈ ਸਾਢੇ 3 ਕਿਲੋ ਹੈਰੋਇਨ (3 KG Heroin seized) ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ ਸਾਢੇ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

3.5 ਕਿੱਲੋ ਹੈਰੋਇਨ ਹੋਈ ਬਰਾਮਦ

ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਚੌਕੀ ਮੱਬੋਕੇ ਦੇ ਇਲਾਕੇ ‘ਚ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਆਉਂਦਾ ਦੇਖਿਆ ਗਿਆ, ਜਿਸ ‘ਤੇ ਬੀ.ਐੱਸ.ਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਇਸ ਡਰੋਨ ਨੂੰ ਦੇਖਦਿਆਂ ਹੀ ਕੁਝ ਦੂਰ ਸੁੱਟ ਦਿੱਤਾ। ਸਾਮਾਨ ਵਾਪਸ ਚਲਾ ਗਿਆ ਸੀ, ਜਿਸ ‘ਤੇ ਬੀ.ਐੱਸ.ਐੱਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਨੂੰ ਭਾਰਤੀ ਸਰਹੱਦ ‘ਤੇ ਇਕ ਖੇਤ ‘ਚ ਪਏ 5 ਪੈਕਟ ਮਿਲੇ, ਜਿਨ੍ਹਾਂ ‘ਚੋਂ ਕਰੀਬ 3.5 ਕਿਲੋ ਹੈਰੋਇਨ ਹੈ, ਜਿਸ ਦੀ ਕੀਮਤ ਕਰੀਬ 17 ਰੁਪਏ ਹੈ। ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡੇਢ ਕਰੋੜ ਰੁਪਏ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਮਹਿਲਾ ਨੂੰ ਨਸ਼ੀਲੀਆਂ ਗੋਲ਼ੀਆਂ ਸਮੇਤ ਕੀਤਾ ਕਾਬੂ

ਇਹ ਵੀ ਪੜ੍ਹੋ: ਪੰਜਾਬੀ ਫਿਲਮ ‘ਬਾਜਰੇ ਦਾ ਸਿੱਟਾ’ ਟਰੇਲ ਰਿਲੀਜ਼

ਇਹ ਵੀ ਪੜ੍ਹੋ: ਫਿਲਮ ‘ਸ਼ਰੀਕ 2’ ਦਾ ਨਵਾਂ ਗੀਤ ‘ਉਡੀਕ ਲੈਣ ਦੇ’ ਹੋਇਆ ਰਿਲੀਜ਼

ਇਹ ਵੀ ਪੜ੍ਹੋ: ਇਸ ਤਰੀਕ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ ਰਾਣਾ ਡੱਗੂਬਾਤੀ, ਸਾਈ ਪੱਲਵੀ ਦੀ Virat Parvam

ਇਹ ਵੀ ਪੜ੍ਹੋ: ਅਦਾਕਾਰਾ ਸਵਰਾ ਭਾਸਕਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

SHARE