Bullying Incident : ਮੋਹਾਲੀ’ਚ ਗੁੰਡਾਗਰਦੀ ਦੀ ਘਟਨਾ,ਸ਼ੋਰੂਮ ਮਾਲਕ ਤੇ ਹਮਲਾ

0
131
Bullying Incident

India News (ਇੰਡੀਆ ਨਿਊਜ਼), Bullying Incident, ਚੰਡੀਗੜ੍ਹ : ਗੁੰਡਾਗਰਦੀ ਦੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਮੋਹਾਲੀ ਦੇ ਸੈਕਟਰ 82 ‘ਚ ਗੁੰਡਾਗਰਦੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਦੇਰ ਰਾਤ ਇਕ ਸ਼ੋਅਰੂਮ ‘ਚ ਕੰਮ ਕਰਦੇ ਨੌਜਵਾਨ ਨੇ ਆਪਣੇ ਮਾਲਕ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਘਟਨਾ ਦੌਰਾਨ ਮਾਲਕ ਤੇ ਹਮਲਾ ਕਰਨ ਵਾਲੇ ਨੌਜਵਾਨ ਨੇ ਸ਼ੀਸ਼ੇ ਤੋੜ ਦਿੱਤੇ ਅਤੇ ਸ਼ੋਅਰੂਮ ਦੇ ਅੰਦਰ ਵੀ ਵੱਡੀ ਪੱਧਰ ‘ਤੇ ਭੰਨਤੋੜ ਕੀਤੀ।

ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਵਿਅਕਤੀ ਨੂੰ ਨੌਕਰੀ ‘ਤੇ ਰੱਖਿਆ ਗਿਆ ਸੀ। ਪਰ ਕੁਝ ਸਮੇਂ ਬਾਅਦ ਨੌਕਰੀ ਤੇ ਰੱਖੇ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਗੁੱਸੇ ‘ਚ ਆ ਕੇ ਨੌਕਰ ਨੇ ਆਪਣੇ ਮਾਲਕ ‘ਤੇ ਹਮਲਾ ਕਰਕੇ ਇਸ ਭੰਨਤੋੜ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਪੈਸੇ ਦੀ ਮੰਗ ਕੀਤੀ।

ਸੀਸੀਟੀਵੀ ਵੀ ਸਾਹਮਣੇ ਆਈ

ਘਟਨਾ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਨੌਜਵਾਨ ਸ਼ੋਰੂਮ ਦੇ ਵਿੱਚ ਪਹੁੰਚ ਕੇ ਆਪਣੇ ਮਾਲਕ ਨਾਲ ਮਾਰਕੁੱਟ ਕਰ ਰਿਹਾ ਹੈ। ਅਤੇ ਦੁਕਾਨ ਵਿੱਚ ਭੰਨਤੋਲ ਕਰਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਕਾਫੀ ਜਿਆਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਅਜੇ ਕਾਰਵਾਈ ਜਾਰੀ ਹੈ

 

SHARE