ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਰੀ ਮੱਲ Buta Singh Wala School

0
261
Buta Singh Wala School

Buta Singh Wala School

ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਕੇਂਦਰ ਸਰਕਾਰ ਵੱਲੋਂ ਲਈ ਪ੍ਰੀਖਿਆ ਕੀਤੀ ਪਾਸ

  • ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਰੀ ਮੱਲ
  • ਪ੍ਰਤੀ ਵਿਦਿਆਰਥਣ ਮਿਲਣੇ ਸਵਾ ਲੱਖ ਰੁ. ਸਲਾਨਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ) ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ) ਵੱਲੋਂ ਸਾਲ 2022 ਦੇ ਲਈ ਕਰਵਾਏ ਗਏ ਟੈਸਟ “ ਪੀ.ਐੱਮ. ਯੰਗ ਅਚੀਵਰਜ਼ ਸਕਾਲਰਸ਼ਿਪ ਅਵਾਰਡ ਸਕੀਮ ਫਾਰ ਵਾਈਬ੍ਰੈਂਟ ਇੰਡੀਆ” ਵਿੱਚ ਸ.ਸ.ਸ.ਸ. ਬੂਟਾ ਸਿੰਘ ਵਾਲਾ ਦੇ ਪੰਜ ਵਿਦਿਆਰਥਣਾਂ ਨੇ ਭਾਗ ਲਿਆ ਸੀ।

ਜਿਨ੍ਹਾਂ ਵਿੱਚੋਂ ਬ੍ਰਹਮਜੋਤ ਕੌਰ 11ਵੀਂ ਸਾਇੰਸ ਨੇ ਪੰਜਾਬ ਵਿੱਚੋਂ 19ਵਾਂ ਰੈਂਕ, ਕਿਰਨਜੋਤ ਕੌਰ 11ਵੀਂ ਵੋਕੇਸ਼ਨਲ ਕੰਪਿਊਟਰ 88ਵਾਂ ਰੈਂਕ, ਜਸ਼ਨਪ੍ਰੀਤ ਕੌਰ 11ਵੀਂ ਕਾਮਰਸ 141ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਦੀ ਇੱਕ ਹੋਰ ਵਿਦਿਆਰਥਣ ਖੁਸ਼ਪ੍ਰੀਤ ਕੌਰ ਜਿਸਦਾ ਕਿ ਮੈਰੀਟੋਰੀਅਸ ਸਕੂਲ ਵਿੱਚ ਹੋ ਗਿਆ ਹੈ ਨੇ ਵੀ 89 ਰੈਂਕ ਪ੍ਰਾਪਤ ਕੀਤਾ ਹੈ। Buta Singh Wala School

ਪ੍ਰੀਖਿਆ ਕੁੱਲ 233 ਬੱਚਿਆਂ ਨੇ ਪਾਸ ਕੀਤੀ

Buta Singh Wala School

ਵਿਦਿਆਰਥਣਾਂ ਨੂੰ ਇਹ ਵਜ਼ੀਫਾ ਪ੍ਰੀਖਿਆ ਪਾਸ ਕਰਨ ਤੇ ਇੱਕ ਸਾਲ ਦੌਰਾਨ ਸਵਾ ਲੱਖ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਮਿਲੇਗੀ। ਜਿਕਰਯੋਗ ਹੈ ਕਿ ਇਹ ਪ੍ਰੀਖਿਆ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਸਾਰੇ ਰਾਜਾਂ ਵਿੱਚ ਕਰਵਾਈ ਗਈ ਸੀ ਅਤੇ ਇਸ ਪ੍ਰੀਖਿਆ ਦੇ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਵਿਦਿਆਰਥੀ ਰਜਿਸਟਰਡ ਹੋਏ ਸਨ ਅਤੇ ਪੰਜਾਬ ਵਿੱਚੋਂ ਇਹ ਪ੍ਰੀਖਿਆ ਕੁੱਲ 233 ਬੱਚਿਆਂ ਨੇ ਪਾਸ ਕੀਤੀ ਹੈ। Buta Singh Wala School

ਮਾਣ ਵਾਲੀ ਗੱਲ

 

Buta Singh Wala School

ਪ੍ਰਿੰਸੀਪਲ ਜਯੋਤੀ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਡੇ ਸਕੂਲ ਅਤੇ ਜ਼ਿਲ੍ਹੇ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਇਸ ਉਪਲੱਬਧੀ ਦੇ ਵਿੱਚ ਜਿੱਥੇ ਵਿਦਿਆਰਥੀਆਂ ਦੀ ਮਿਹਨਤ ਬਹੁਤ ਮਾਇਨੇ ਰੱਖਦੀ ਹੈ ਤੇ ਇਸਦੇ ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੇ ਸਦਕਾ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਜਿਸ ਵਿੱਚ ਸ਼੍ਰੀਮਤੀ ਸੰਜਣਾ ਰਾਣੀ ਕੈਸਿਟਰੀ ਲੈਕਚਰਾਰ, ਮੈਡਮ ਰੇਨੂੰ ਬਾਲਾ ਮੈਥ ਮਿਸਟ੍ਰੈੱਸ, ਤਰੁਣ ਰਿਸ਼ੀ ਰਾਜ ਵੋਕੇਸ਼ਨਲ ਲੈਕਚਰਾਰ ਕੰਪਿਊਟਰ ਸਾਇੰਸ, ਵਰਿੰਦਰ ਕੁਮਾਰ ਕਾਮਰਸ ਲੈਕਚਰਾਰ ਦਾ ਵਿਸ਼ੇਸ਼ਯੋਗਦਾਨ ਰਿਹਾ ਹੈ।

Buta Singh Wala School

ਸਵੇਰ ਦੀ ਸਭਾ ਦੇ ਵਿੱਚ ਇਨ੍ਹਾਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਲੈਕਚਰਾਰ ਪਰਮਜੀਤ ਕੌਰ, ਅਮਰਜੀਤ ਕੌਰ, ਗੁਰਦੀਪ ਕੌਰ, ਹਰਮਿੰਦਰ ਕੌਰ, ਆਰਤੀ,ਵੀਣਾ ਰਾਣੀ, ਹਰਜਿੰਦਰ ਕੌਰ,ਵੀਣਾ ਰਾਣੀ, ਨਰਿੰਦਰ ਕੌਰ , ਪਰਵਿੰਦਰ ਸਿੰਘ, ਲਵਪਰੀਤ ਕੌਰ,ਕੰਵਰਪ੍ਰੀਤ ਕੌਰ, ਪੂਜਾ ਬਜਾਜ, ਰਾਜਵਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ। Buta Singh Wala School

Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug

Also Read :HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur

Also Read :ਪਿੰਡ ਕਰਾਲਾ ਦੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ Panchayat Of Village Karala

Connect With Us : Twitter Facebook

 

SHARE