India News (ਇੰਡੀਆ ਨਿਊਜ਼), Campaign Against Corruption, ਚੰਡੀਗੜ੍ਹ : ਡੇਰਾਬੱਸੀ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਭਰਸ਼ਟਾਚਾਰ ਨੂੰ ਲੈ ਕੇ ਸਮਾਜ ਸੇਵਕ ਸੰਸਥਾ ਦੂਜੀ ਲਹਿਰ ਕ੍ਰਾਂਤੀ ਦੇ ਪ੍ਰਧਾਨ ਬਲਕਾਰ ਸਿੰਘ ਨੇ ਡੇਰਾਬੱਸੀ ਨਗਰ ਕੌਂਸਲ ਵਿੱਚ ਤੈਨਾਤ ਅਫਸਰਾਂ ਖਿਲਾਫ ਲਿਖਤੀ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਨਗਰ ਕੌਂਸਲ ਦੇ ਅਧਿਕਾਰੀ ਆਪਣੀਆਂ ਡਿਊਟੀਆਂ ਨੂੰ ਸਹੀ ਤਰੀਕੇ ਨਾਲ ਨਿਭਾਂਦੇ ਤਾਂ ਅੱਜ ਨਗਰ ਕੌਂਸਲ ਡੇਰਾਬੱਸੀ ਦਾ ਕਰੋੜਾਂ ਰੁਪਿਆ ਨਾ ਖੜਿਆ ਹੁੰਦਾ।
ਕੌਸਲ ਦੇ ਅਧਿਕਾਰੀਆਂ ਖਿਲਾਫ ਲਿਖਤੀ ਦਰਖਾਸਤ
ਸ਼ਹਿਰ ਵਿੱਚ ਲਗਭਗ 100 ਦੇ ਕਰੀਬ ਗੈਰ ਕਾਨੂੰਨੀ ਉਸਾਰੀਆਂ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬਿਲਡਰ ਵੱਲੋਂ ਕਲੋਨੀਆਂ ਕੱਟ ਕੇ ਆਮ ਜਨਤਾ ਨੂੰ ਗੁਮਰਾਹ ਕਰਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਣ ਦੀ ਪੂਰਨ ਸੰਭਾਵਨਾ ਹੈ।
ਜਿਸ ਨੂੰ ਦੇਖਦੇ ਹੋਏ ਅੱਜ ਭਰਸ਼ਟਾਚਾਰ ਨੂੰ ਰੋਕਣ ਲਈ ਕੌਸਲ ਦੇ ਅਧਿਕਾਰੀਆਂ ਖਿਲਾਫ ਲਿਖਤੀ ਦਰਖਾਸਤ ਦੇਖ ਕੇ ਡੇਰਾਬਸੀ ਤੋਂ ਇਨਸਾਫ ਦੀ ਮੰਗ ਕੀਤੀ।
ਵਿਜੀਲੈਂਸ ਨੂੰ ਪੁਖਤਾ ਸਬੂਤਾਂ ਨਾਲ ਇਨਕੁਇਰੀ ਦੀ ਮੰਗ
ਉਹਨਾਂ ਕਿਹਾ ਜੇਕਰ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਜਲਦ ਕੋਈ ਪੁਖਤਾ ਕਾਰਵਾਈ ਨਾ ਕੀਤੀ ਗਈ ਤਾਂ ਸੰਸਥਾ ਵੱਲੋਂ ਪੁਲਿਸ ਸਟੇਸ਼ਨ ਐਸ ਐਚ ਓ ਡੇਰਾ ਬੱਸੀ ਅਤੇ ਤਫਤੀਸ਼ੀ ਇਹ ਐਸ ਆਈ ਦੇ ਖਿਲਾਫ ਜਲਦ ਵਿਜੀਲੈਂਸ ਨੂੰ ਪੁਖਤਾ ਸਬੂਤਾਂ ਨਾਲ ਭਰਸ਼ਟਾਚਾਰ ਦੇ ਦੋਸ਼ ਹੇਠ ਇਨਕੁਇਰੀ ਕਰਨ ਦੀ ਮੰਗ ਕੀਤੀ ਜਾਵੇਗੀ।
ਇਸ ਸਮੇਂ ਉਹਨਾਂ ਨਾਲ ਮੌਜੂਦ ਰਹੇ ਜਰਨਲ ਸਕੱਤਰ ਪੱਤਰਕਾਰ ਮਦਨ ਸ਼ਰਮਾ, ਉਪ ਪ੍ਰਧਾਨ ਬਰਿੰਦਰ ਜੜੋਤ, ਜਿਲਾ ਚੇਅਰਮੈਨ ਐਡਵੋਕੇਟ ਇੰਦਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ, ਐਡਵੋਕੇਟ ਪਵਿੱਤਰ ਸਿੰਘ, ਐਡਵੋਕੇਟ ਕਾਰਤਿਕ ਧਿਵਾਨ, ਜਸਪਾਲ ਸਿੰਘ ਜਾਸਤਣਾ, ਲੰਬੜਦਾਰ ਕਾਕਾ ਸਿੰਘ ਅਤੇ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਰਹੇ।
ਇਹ ਵੀ ਪੜ੍ਹੋ :Women’s Empowerment : ਮੁਕਤੀ ਸ਼ਰਮਾ ਜ਼ੀਰਕਪੁਰ ਪ੍ਰੈਸ ਕਲੱਬ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ