ਨਾਜਾਇਜ਼ ਤੌਰ ‘ਤੇ ਨਹਿਰ ਦਾ ਹੈੱਡ ਰੈਗੂਲੇਟਰ ਖੋਲ੍ਹਿਆ Canal Head Regulator Opened

0
242

Canal Head Regulator Opened

ਨਾਜਾਇਜ਼ ਤੌਰ ‘ਤੇ ਨਹਿਰ ਦਾ ਹੈੱਡ ਰੈਗੂਲੇਟਰ ਖੋਲ੍ਹਿਆ,ਪਾਣੀ ਓਵਰਫਲੋ ਹੋਣ ਕਾਰਨ ਫਸਲ ਦਾ ਹੋਇਆ ਨੁਕਸਾਨ

  • ਪੀੜਤ ਕਿਸਾਨ ਨੇ ਥਾਣਾ ਬਨੂੜ ਨੂੰ ਦਿੱਤੀ ਸ਼ਿਕਾਇਤ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਛੱਤਬੀੜ ਨਹਿਰ ਵਿੱਚੋਂ ਕਿਸਾਨਾਂ ਨੂੰ ਜੋ ਨਹਿਰੀ ਪਾਣੀ ਮਿਲ ਰਿਹਾ ਹੈ, ਉਸ ਨੂੰ ਲੈਣ ਲਈ ਹੈੱਡ ਰੈਗੂਲੇਟਰ ਨਾਜਾਇਜ਼ ਤੌਰ ’ਤੇ ਖੋਲ੍ਹਿਆ ਜਾਂਦਾ ਹੈ। ਹੈੱਡ ਰੈਗੂਲੇਟਰ ਖੋਲ੍ਹਣ ਨਾਲ ਨਹਿਰ ਦਾ ਪਾਣੀ ਓਵਰਫਲੋਅ ਹੋ ਜਾਂਦਾ ਹੈ, ਜਿਸ ਕਾਰਨ ਨਹਿਰ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਓਵਰਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ।

ਖੇਤ ਵਿੱਚ ਵੱਧ ਪਾਣੀ ਭਰਨ ਕਾਰਨ ਫ਼ਸਲ ਖ਼ਰਾਬ ਹੋਣ ਲੱਗੀ, ਜਿਸ ਤੋਂ ਦੁਖੀ ਕਿਸਾਨ ਨੇ ਥਾਣਾ ਬਨੂੜ ਨੂੰ ਸ਼ਿਕਾਇਤ ਦੇ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਤਫਤੀਸ਼ੀ ਅਫਸਰ ਥਾਣਾ ਬਨੂੜ ਏ.ਐਸ.ਆਈ ਮਹਿੰਦਰ ਸਿੰਘ ਨੇ ਦਸਿਆ ਹਰਪਾਲ ਸਿੰਘ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। Canal Head Regulator Opened

ਰਾਤ ਨੂੰ ਖੋਲ੍ਹਿਆ ਜਾਂਦਾ ਹੈ ਰੈਗੂਲੇਟਰ

ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਹਰਪਾਲ ਸਿੰਘ ਬੂਟਾ ਸਿੰਘ ਵਾਲਾ ਨੇ ਦੱਸਿਆ ਕਿ ਖੇਤ ਵਿੱਚ ਜੀਰੀ ਦੀ ਫ਼ਸਲ ਤਿਆਰ ਹੋਣ ਕਿਨਾਰੇ ਹੈ। ਇਸ ਲਈ ਫ਼ਸਲ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ। ਨਹਿਰ ਦਾ ਹੈੱਡ ਰੈਗੂਲੇਟਰ ਖੋਲ੍ਹਣ ਦਾ ਮਾਮਲਾ ਪਹਿਲਾਂ ਵੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ।

ਕਿਸਾਨ ਹਰਪਾਲ ਸਿੰਘ ਬੂਟਾ ਸਿੰਘ ਵਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਨੇ ਨਹਿਰ ਦਾ ਹੈੱਡ ਰੈਗੂਲੇਟਰ ਉੱਚਾ ਚੁੱਕ ਕੇ ਦੁਬਾਰਾ ਖੋਲ੍ਹਿਆ। ਨਹਿਰ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ ਵਿੱਚ ਵਹਿਣ ਲੱਗਾ। ਮੌਕੇ ‘ਤੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਥਾਣਾ ਬਨੂੜ ਨੂੰ ਪੱਤਰ ਲਿਖਿਆ ਗਿਆ ਹੈ। Canal Head Regulator Opened

ਮਾਮਲੇ ਸਬੰਧੀ ਇੱਕ ਕਾਲ ਆਈ ਸੀ

Canal Head Regulator Opened

ਸ਼ੁੱਕਰਵਾਰ ਰਾਤ ਨੂੰ ਹੈੱਡ ਰੈਗੂਲੇਟਰ ਖੋਲ੍ਹਣ ਦਾ ਫੋਨ ਆਇਆ। ਦਿਨ ਵੇਲੇ ਸਟਾਫ਼ ਨਹਿਰ ‘ਤੇ ਤਾਇਨਾਤ ਰਹਿੰਦਾ ਹੈ। ਪਰ ਨਾਜਾਇਜ਼ ਤੌਰ ‘ਤੇ ਪਾਣੀ ਲੈਣ ਲਈ ਰਾਤ ਸਮੇਂ ਹੈੱਡ ਰੈਗੂਲੇਟਰ ਖੋਲ੍ਹ ਦਿੱਤੇ ਜਾਂਦੇ ਹਨ। ਇਸ ਮਾਮਲੇ ਸਬੰਧੀ ਐਸ.ਡੀ.ਓ.
ਨੂੰ ਸੂਚਿਤ ਕੀਤਾ ਗਿਆ ਹੈ। Canal Head Regulator Opened

Also Read :ਬੈਰਾਗੀਆਂ ਦਾ ਡੇਰਾ ਮੰਦਰ ਬਨੂੜ ਨਾਲ ਜੁੜਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ Baba Banda Singh Bahadur Dera Of Bairagians Mandir Banur

Also Read :ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਨੀ Alumni Of The School

Also Read :ਗੁਰੂਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਬਨੂੜ:ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ Baba Banda Singh Bahadur

Connect With Us : Twitter Facebook

 

SHARE