Captain-Shah Meeting
ਇੰਡੀਆ ਨਿਊਜ਼, ਜਲੰਧਰ
Captain-Shah Meeting ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਪੁੱਜੇ। ਕੈ.ਅਤੇ ਸ਼ਾਹ ਦੀ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ। ਪੰਜਾਬ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ‘ਚ 3 ਦਿਨ ਬਾਕੀ ਹਨ। ਅਜਿਹੇ ‘ਚ ਦੋਹਾਂ ਨੇਤਾਵਾਂ ਦੀ ਗੱਲਬਾਤ ਨੇ ਸਿਆਸੀ ਗਲਿਆਰਿਆਂ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੀ ਕਾਰਗੁਜ਼ਾਰੀ ਦੇ ਕਿਆਸ ‘ਤੇ ਮੀਟਿੰਗ ਹੋਈ ਹੈ।
ਮੀਡੀਆ ਨੂੰ ਸਭ ਕੁਝ ਨਹੀਂ ਦੱਸ ਸਕਦਾ Captain-Shah Meeting
ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਮੀਡੀਆ ਦੇ ਸਾਹਮਣੇ ਪਹੁੰਚੇ ਤਾਂ ਕੈਪਟਨ ਅਮਰਿੰਦਰ ਨੇ ਬੈਠਕ ਦਾ ਮਕਸਦ, ਬੈਠਕ ‘ਚ ਕਿਹੜੇ-ਕਿਹੜੇ ਮੁੱਦੇ ਰਹੇ, ਕੇਂਦਰ ਦੀ ਪੰਜਾਬ ਨੂੰ ਲੈ ਕੇ ਬੀ.ਬੀ.ਐੱਮ.ਬੀ. ‘ਚ ਦਖਲਅੰਦਾਜ਼ੀ, ਸਿਟਕੋ ਨਾਲ ਪੰਜਾਬ ਨੂੰ ਹਾਸ਼ੀਏ ‘ਤੇ ਕੀਤੇ ਜਾਣ ਵਰਗੇ ਸਵਾਲਾਂ ਦੇ ਜਵਾਬ ਤੋਂ ਟਾਲਾ ਵਟਿਆ। ਉਹਨਾਂ ਕਿਹਾ ਉਹ ਮੀਡੀਆ ਨੂੰ ਸਭ ਕੁਝ ਨਹੀਂ ਦੱਸ ਸਕਦਾ। ਕੈ.ਨੇ ਕਿਹਾ ਕਿ ਮੈਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀ.ਬੀ.ਐਮ.ਬੀ.ਦੇ ਮੁਦੇ ਤੇ ਚਿੱਠੀ ਲਿਖ ਚੁੱਕੇ ਹਨ।
ਨਤੀਜੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ Captain-Shah Meeting
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਪੁੱਛੇ ਜਾਣ ‘ਤੇ ਕੈਪਟਨ ਸ. ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਹਨ। ਕੋਈ ਵੀ ਨਤੀਜਿਆਂ ਬਾਰੇ ਪਹਿਲਾਂ ਤੋਂ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਹਾਂ, ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਸਾਡੀ ਪੀਐੱਲਸੀ ਅਤੇ ਭਾਜਪਾ ਦਾ ਕੰਮਕਾਜ ਠੀਕ ਰਹੇਗਾ। ਨਤੀਜੇ ਆਉਣ ਤੋਂ ਬਾਅਦ ਸਰਕਾਰ ਬਣਾਉਣ ‘ਤੇ ਫਿਰ ਤੋਂ ਚਰਚਾ ਹੋਵੇਗੀ।
Also Read :Alliance International School ਅਪਰਾਜਿਤਾ ਸ਼ਕਤੀ ਦਾ ਰੂਪ ਹੈ,ਅੱਜ ਦੀ ਨਾਰੀ:ਅਸ਼ੋਕ ਗਰਗ
Also Read :Women In Red Sarees ਚੰਡੀਗੜ੍ਹ ਦੀ ਸੁਖਨਾ ਝੀਲ’ਤੇ ਲਾਲ ਸਾੜੀ ਪਾ ਕੇ ਔਰਤਾਂ ਇਹ ਕੰਮ ਕਰ ਰਹੀਆਂ ਸਨ