Captain’s Popularity Continues ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਪੀਐੱਲਸੀ ਤੇ ਕੈਪਟਨ ਦੇ ਹੱਕ ‘ਚ ਉਤਰੇ

0
352
Captain's Popularity Continues

Captain’s Popularity Continues

ਇੰਡੀਆ ਨਿਊਜ਼, ਚੰਡੀਗੜ੍ਹ

Captain’s Popularity Continues ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ PLC ਨੂੰ ਲੈਕੇ ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਐਸ.ਐਮ.ਐਸ ਸੰਧੂ ਸਮਾਣੇ ਆਏ ਹਨ। ਸੰਧੂ ਨੇ ਕਿਹਾ ਕਿ ਪੰਜਾਬ ਲੋਕ ਕਾਂਗਰਸ ਨੂੰ ਸਥਾਪਿਤ ਹੋਣ ਲਈ ਸਮਾਂ ਨਹੀਂ ਮਿਲਿਆ ਜਦਕਿ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਪੰਜਾਬ ਲਈ ਨਿਡਰ ਹੋ ਕੇ ਫੈਸਲੇ ਲਏ ਹਨ। ਪੀਐਲਸੀ ਗਠਜੋੜ ਦੀ ਕਾਰਗੁਜ਼ਾਰੀ ’ਤੇ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਦਾ ਵਿਰੋਧ ਸੀ। ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀ ਨੂੰ ਛੱਡਣ ਦਾ ਮਨ ਬਣਾ ਲਿਆ ਸੀ। ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਸਹੀ ਫੈਸਲਾ ਨਹੀਂ ਲਿਆ ਸੀ।

ਕੁਰਪਸ਼ਨ,ਰੇਤ ਬਜਰੀ ਦੀ ਚੋਰੀ ਨਕਲੀ ਸ਼ਰਾਬ ਅਹਿਮ ਮੁਦਾ Captain’s Popularity Continues

ਐਸਐਮਐਸ ਸੰਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ, ਰੇਤਾ-ਬੱਜਰੀ ਦੀ ਚੋਰੀ, ਨਕਲੀ ਸ਼ਰਾਬ, ਜ਼ਮੀਨਾਂ ਤੇ ਕਬਜ਼ੇ, ਥਾਣਿਆਂ ਵਿੱਚ ਨਾਜਾਇਜ਼ FIR ਦਰਜ ਕਰਨ ਦੇ ਮਾਮਲੇ ਸਰਕਾਰ ਦਰ ਸਰਕਾਰ ਤੱਕ ਵਧਦੇ ਜਾ ਰਹੇ ਸਨ। ਇਹ ਅਹਿਮ ਮੁੱਦਾ ਸੀ ਜਿਸ ਕਾਰਨ ਆਮ ਆਦਮੀ ਪਾਰਟੀ ਦੀ ਜਿੱਤ ਹੋਈ। ਸੰਧੂ ਨੇ ਕਿਹਾ ਕਿ 1947 ਤੋਂ ਬਾਅਦ ਸਿਰਫ਼ ਦੋ ਮੁੱਖ ਪਾਰਟੀਆਂ ਦੀ ਸਰਕਾਰਾਂ ਹੀ ਸੱਤਾ ਵਿੱਚ ਰਹੀਆਂ ਹਨ। ਲੋਕਾਂ ਨੇ ਬਦਲਾਅ ਲਈ ਆਪਣਾ ਮਨ ਬਣਾ ਲਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੰਮ ਕਰਨਾ ਪਵੇਗਾ, ਜਦਕਿ ਦੂਜੀਆਂ ਪਾਰਟੀਆਂ ਨੂੰ ਜ਼ਮੀਨੀ ਪੱਧਰ ‘ਤੇ ਕਾਰਗੁਜ਼ਾਰੀ ਸੁਧਾਰਨੀ ਪਵੇਗੀ।

ਪੰਜਾਬ ‘ਚ ਕੈਪਟਨ ਐਂਟੀ ਇਨਕਾਂਬੈਂਸੀ Captain’s Popularity Continues

Captain's Popularity Continues

ਸੂਬੇ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੁਰਖੀਆਂ ਵਿੱਚ ਆ ਗਏ ਹਨ। ਬਸੀ ਪਠਾਣਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਕੈਪਟਨ ਦਾ ਮੁੱਖ ਮੰਤਰੀ ਬਣੇ ਰਹਿਣਾ ਸਹੀ ਸੀ। ਦੂਜੇ ਪਾਸੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਐਂਟੀ ਇਨਕਾਂਬੈਂਸੀ ਸੀ। ਜੋ ਕਾਂਗਰਸ ਲਈ ਘਾਤਕ ਸਾਬਤ ਹੋਈ। ਦੂਜੇ ਪਾਸੇ ਕੈਪਟਨ ਨੇ ਸੂਰਜੇਵਾਲਾ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਤੋਂ ਇਲਾਵਾ ਯੂਪੀ, ਉਤਰਾਖੰਡ ਸਮੇਤ ਪੰਜ ਸੂਬਿਆਂ ‘ਚ ਚੋਣਾਂ ਹੋ ਚੁੱਕੀਆਂ ਹਨ। ਉੱਥੇ ਕਾਂਗਰਸ ਦੇ ਹਾਰਨ ਦਾ ਕੀ ਕਾਰਨ ਹੈ? ਕੈਪਟਨ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਹਮੇਸ਼ਾ ਹੀ ਸੰਵੇਦਨਸ਼ੀਲ ਮੁੱਦਿਆਂ ਤੋਂ ਅੱਖਾਂ ਮੂਦਿਆਂ ਹਨ। ਕਾਂਗਰਸ ਨੇ ਮੌਜੂਦਾ ਸਥਿਤੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ।

Also Read :Happy Birthday Captain Amarinder ਕੈਪਟਨ ਸਾਹਿਬ, ਜਨਮ ਦਿਨ ਦੇ ਨਾਲ ਜਿੱਤ ਦੀਆਂ ਅਗਾਊਂ ਵਧਾਈਆਂ: ਸੰਧੂ

Also Read :Challenges In Punjab ਪੰਜਾਬ ਵਿੱਚ ਨਵੀਂ ਸਰਕਾਰ v/s ਪੁਰਾਣੀਆਂ ਚੁਣੌਤੀਆਂ

Connect With Us : Twitter Facebook

 

SHARE