Case Filed Against Sarpanch : ਪਿੰਡ ਕਲੋਲੀ ਜੱਟਾਂ ਦੇ ਸਰਪੰਚ ਸਮੇਤ 5 ਖਿਲਾਫ ਕੇਸ ਦਰਜ, ਪੰਚਾਇਤੀ ਜਮੀਨ ਵੇਚਣ ਦਾ ਦੋਸ਼

0
572
Case Filed Against Sarpanch

India News (ਇੰਡੀਆ ਨਿਊਜ਼), Case Filed Against Sarpanch, ਚੰਡੀਗੜ੍ਹ : ਜਿਲਾ ਮੋਹਾਲੀ ਦੇ ਅੰਤਰਗਤ ਪੈਂਦੇ ਪਿੰਡ ਕਲੋਲੀ ਜੱਟਾਂ ਦੇ ਸਰਪੰਚ ਅਤੇ ਉਸਦੇ 4 ਹੋਰ ਸਾਥੀਆਂ ਸਮੇਤ ਥਾਣਾ ਬਨੂੜ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਰਪੰਚ ਉੱਤੇ ਦੋ ਹੈ ਕਿ ਉਸਨੇ ਪੰਚਾਇਤੀ ਜਮੀਨ ਨੂੰ ਵੇਚ ਦਿੱਤਾ ਸੀ। ਵੱਖ ਵੱਖ ਵਿਭਾਗਾਂ ਵੱਲੋਂ ਕੀਤੀ ਜਾਂਚ ਤੋਂ ਬਾਅਦ ਸਰਪੰਚ ਅਤੇ ਉਸਦੇ ਅੱਧੀ ਦਰਜਨ ਸਾਥੀਆਂ ਖਿਲਾਫ ਥਾਨਾ ਬਨੂੜ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਖਿਲਾਫ ਥਾਣਾ ਬਨੂੜ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਕੀ ਹੈ ਮਾਮਲਾ

ਮਾਮਲੇ ਸਬੰਧੀ ਦਲਬੀਰ ਸਿੰਘ ਫੈਜ ਮੁਹੰਮਦ ਅਤੇ ਪਾਲਾ ਸਿੰਘ ਜਾਣਕਾਰੀ ਦਿੰਦੇ ਹੋਏ

ਪਿੰਡ ਕਲੌਲੀ ਜੱਟਾਂ ਦੇ ਵਸਨੀਕ ਪਾਲਾ ਸਿੰਘ, ਫੈਜ ਮੁਹੰਮਦ ਅਤੇ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚ ਕੁਲਵਿੰਦਰ ਸਿੰਘ ਨੇ ਪਾਲਾ ਸਿੰਘ ਤੋਂ ਇੱਕ ਵਿਘਾ ਦੋ ਬਿਸਵੇ ਜਮੀਨ ਨੂੰ ਹਥਿਆ ਲਿਆ ਸੀ। ਪਾਲਾ ਸਿੰਘ ਨੂੰ ਸਰਪੰਚ ਵੱਲੋਂ ਕਿਹਾ ਗਿਆ ਸੀ ਕਿ ਉਕਤ ਜਮੀਨ ਉੱਤੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਇਆ ਜਾਣਾ ਹੈ। ਪ੍ਰੰਤੂ ਇਸ ਜਮੀਨ ਨੂੰ ਸਰਪੰਚ ਨੇ ਖੁਰਦ ਬੁਰਦ ਕਰਨ ਦੀ ਮਨਸ਼ਾ ਨਾਲ ਅੱਗੇ ਵੇਚ ਦਿੱਤਾ। ਸਰਪੰਚ ਵਲੋਂ ਉੱਕਤ ਜਮੀਨ ਦੀ ਰਜਿਸਟਰੀ ਜਾਲੀ ਢੰਗ ਨਾਲ ਕਰਵਾ ਲਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਮਾਮਲੇ ਸਬੰਧੀ ਉਹਨਾਂ ਨੂੰ ਇਨਸਾਫ ਮਿਲਿਆ ਹੈ।

ਜਾਂਚ ਤੋਂ ਬਾਅਦ ਪਰਚਾ ਦਰਜ

ਪਿੰਡ ਕਲੌਲੀ ਜੱਟਾਂ ਦੇ ਵਸਨੀਕਾਂ ਵੱਲੋਂ ਉਕਤ ਮਾਮਲੇ ਨੂੰ ਲੈ ਕੇ ਵੱਖ-ਵੱਖ ਅਧਿਕਾਰੀਆਂ ਕੋਲ ਜਾਂਚ ਲਈ ਅਪੀਲ ਪਾਈ ਹੋਈ ਸੀ। ਰੈਵੀਨਿਊ ਡਿਪਾਰਟਮੈਂਟ ਦੇ ਨਾਇਬ ਤਹਿਸੀਲਦਾਰ ਵੱਲੋਂ ਉਕਤ ਜਮੀਨ ਸਬੰਧੀ ਜਾਂਚ ਕਰਵਾਈ ਗਈ ਸੀ। ਜਾਂਚ ਵਿੱਚ ਇਹ ਸਿੱਧ ਹੋ ਗਿਆ ਸੀ ਕਿ ਸਰਪੰਚ ਵੱਲੋਂ ਨਜਾਇਸ਼ ਢੰਗ ਨਾਲ ਰਜਿਸਟਰੀ ਕਰਵਾਈ ਗਈ ਹੈ। ਰਜਿਸਟਰੀ ਕੈਂਸਲੇਸ਼ਨ ਵਾਸਤੇ ਨਾਇਬ ਤਹਿਸੀਲਦਾਰ ਵੱਲੋਂ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਸੀ।

ਬੀਡੀਪੀਓ ਦੀ ਸ਼ਿਕਾਇਤ ਤੇ ਪਰਚਾ ਦਰਜ

BDO ਰਾਜਪੁਰਾ ਮਹਿੰਦਰ ਸਿੰਘ ਦੀ ਕੰਪਲੇਂਟ ਉੱਤੇ ਥਾਣਾ ਬਨੂੜ ਉੱਤੇ ਕਲੋਲੀ ਜੱਟਾਂ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਉਸਦੇ ਹੋਰ ਸਾਥੀਆਂ ਗਿਆਨ ਸਿੰਘ, ਖੁਸ਼ੀਆਲ ਸਿੰਘ, ਧਰਮਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। DDPO ਪਟਿਆਲਾ ਵੱਲੋਂ ਸਮੁੱਚੇ ਮਾਮਲੇ ਨੂੰ ਬਰੀਕੀ ਨਾਲ ਵਾਚਿਆ ਗਿਆ ਸੀ। ਜਿਸ ਤੋਂ ਬਾਅਦ ਬੀਡੀਪੀਓ ਰਾਜਪੁਰਾ ਨੂੰ ਪਰਚਾ ਦਰਜ ਕਰਵਾਉਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ :Freed From Illegal Possessions : 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ

 

SHARE