India News (ਇੰਡੀਆ ਨਿਊਜ਼), Causes Of Overload Tipper Accident, ਚੰਡੀਗੜ੍ਹ : ਬਨੂੜ, ਜੀਰਕਪੁਰ, ਮੋਹਾਲੀ ਅਤੇ ਡੇਰਾਬੱਸੀ ਖੇਤਰ ਦੇ ਵਿੱਚ ਓਵਰਲੋਡ ਮਿੱਟੀ ਨਾਲ ਲੋਡ ਹੋਏ ਟਿੱਪਰ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਨਾ ਹੀ ਨਹੀਂ ਇਹਨਾਂ ਓਵਰਲੋਡ ਟਿੱਪਰਾਂ ਦੇ ਕਾਰਨ ਹਾਦਸਿਆਂ ਦੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਸਾਰਾ ਕੁਝ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਸ ਸਮੱਸਿਆ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਜਦੋਂ ਕਿ ਲੋਕ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਚੁੱਕੇ ਹਨ। ਹਾਲਾਤ ਇਹ ਹਨ ਕਿ ਪਿੰਡ ਵਾਸੀ ਦੇ ਵਾਰ ਟਿੱਪਰਾਂ ਦੀ ਆਵਾਜਾਈ ਰੋਕ ਕੇ ਆਪਣਾ ਗੁੱਸਾ ਜਾਹਰ ਕਰ ਚੁੱਕੇ ਹਨ ਪਰ ਕੋਈ ਸੁਧਾਰ ਨਹੀਂ ਹੋਇਆ। ਪਿੰਡ ਵਾਸੀਆ ਨੇ ਦੱਸਿਆ ਕਿ ਟਿੱਪਰ ਓਵਰਲੋਡ ਅਤੇ ਲਾਪਰਵਾਰੀ ਨਾਲ ਓਵਰ ਸਪੀਡ ‘ਤੇ ਚਲਾਏ ਜਾਂਦੇ ਹਨ, ਹੁਣ ਉਹ ਵੀਹ-ਵੀਹ ਦੀ ਕਤਾਰ ‘ਚ ਲੱਗ ਕੇ ਚੱਲਣ ਲੱਗ ਪਏ ਹਨ। ਇਸ ਕਾਰਨ ਸਾਹਮਣੇ ਵਾਲੇ ਵਿਅਕਤੀ ਲਈ ਕੋਈ ਰਸਤਾ ਨਹੀਂ ਬਚਦਾ।
ਤੰਗ ਸੜਕ ਤੋਂ ਲੰਘਣ ਸਮੇਂ ਜਾਨ ਜੋਖਮ ਵਿੱਚ
ਅਜਿਹੀ ਸਥਿਤੀ ਵਿੱਚ ਦੋਪਹੀਆ ਵਾਹਨਾਂ ਅਤੇ ਛੋਟੇ ਚਾਰ ਪਹੀਆ ਵਾਹਨਾਂ ਨੂੰ ਤੰਗ ਸੜਕ ਤੋਂ ਲੰਘਣ ਸਮੇਂ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੋ ਟਿੱਪਰ ਲਾਈਨ ਬਣਾ ਕੇ ਸੜਕ ‘ਤੇ ਧੂੜ ਉਛਾਲ ਕੇ ਨਿਕਲ ਰਹੇ ਹਨ। ਟਿੱਪਰ ਲਾਈਨ ਬਣਾ ਕੇ ਪਿੰਡ ਦੀ ਆਬਾਦੀ ਦੇ ਨੇੜਿਓਂ ਲੰਘ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਲਈ ਖਤਰਾ ਵੀ ਵੱਧ ਗਿਆ ਹੈ। ਹਰ ਰੋਜ ਸੈਂਕੜੇ ਟਿੱਪਰ ਦਿਨ-ਰਾਤ ਘੁੰਮ ਰਹੇ ਹਨ, ਜਿਨ੍ਹਾਂ ਨੇ ਟੋਲ ਬਚਾਉਣ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਕੱਚੀਆਂ ਸੜਕਾਂ ਵਿੱਚ ਬਦਲ ਦਿੱਤਾ ਹੈ। ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਨੂੰ ਲਿੰਕ ਸੜਕਾਂ ਦੀ ਬਜਾਏ ਮੁੱਖ ਸੜਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਿੰਡ ਦੇ ਲੋਕਾਂ ਵੱਲੋਂ ਟਿੱਪਰਾਂ ਨੂੰ ਰੋਕ ਦਿੱਤਾ ਗਿਆ ਸੀ
ਲੋਕਾਂ ਨੇ ਦੱਸਿਆ ਕਿ ਬਿਜਨਪੁਰ ਅਤੇ ਤੇਗਾਂਪੁਰ ਤੋਂ 60 ਤੋਂ 70 ਟਿੱਪਰ ਰੋਜ਼ ਹੀ ਮਿੱਟੀ ਲੈ ਜਾਂਦੇ ਹਨ। ਇੱਕ ਹਾਦਸੇ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਟਿੱਪਰਾਂ ਨੂੰ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟਿੱਪਰਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਲੋਡ ਅਤੇ ਖਾਲੀ ਟਿੱਪਰਾਂ ਦੀ ਆਵਾਜਾਈ ਵੱਖ-ਵੱਖ ਰਸਤਿਆ’ਤੇ ਹੋਵੇਗੀ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਟੁੱਟੀ ਸੜਕ ਨੂੰ ਜੀ.ਸੀ.ਬੀ (ਉਚਿੱਤ ਮੈਟੀਰੀਅਲ) ਪਾ ਕੇ ਵਾਹਨ ਚਲਾਉਣ ਦੇ ਯੋਗ ਬਣਾਇਆ ਜਾਵੇਗਾ ਅਤੇ ਉਡਦੀ ਧੂੜ ਨੂੰ ਰੋਕਣ ਲਈ ਸਮੇਂ-ਸਮੇਂ ‘ਤੇ ਪਾਣੀ ਦਾ ਛਿੜਕਾਅ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟਿੱਪਰ ਦੀ ਸਪੀਡ ਵੀ ਘੱਟ ਰੱਖੀ ਜਾਵੇਗੀ।
ਓਵਰਲੋਡ ਅਤੇ ਓਵਰ ਸਪੀਡ ਵਾਲੇ ਟਿੱਪਰ ਜਬਤ ਕਰਨ ਦੇ ਨਿਰਦੇਸ਼
ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਇੱਕ ਸਾਲ ਵਿੱਚ ਟਿੱਪਰਾ ਕਾਰਨ 20 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਓਵਰਲੋਡ ਅਤੇ ਓਵਰ ਸਪੀਡ ਵਾਲੇ ਟਿੱਪਰ ਜਬਤ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਲੰਮੀਆਂ ਕਤਾਰਾਂ ਵਿੱਚ ਟਿੱਪਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ :Web Portal Launched : ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਦੀ ਕੀਤੀ ਜਾ ਰਹੀ ਸ਼ੁਰੂਆਤ