Celebrated World Earth Day At AC Global School ਏਸੀ ਗਲੋਬਲ ਸਕੂਲ ਵਿੱਚ ਬੱਚਿਆਂ ਨੇ ਵਿਸ਼ਵ ਧਰਤੀ ਦਿਵਸ ਮਨਾਇਆ

0
723
Celebrated World Earth Day At AC Global School

Celebrated World Earth Day At AC Global School

ਏਸੀ ਗਲੋਬਲ ਸਕੂਲ ਵਿੱਚ ਬੱਚਿਆਂ ਨੇ ਵਿਸ਼ਵ ਧਰਤੀ ਦਿਵਸ ਮਨਾਇਆ
* ਬੱਚਿਆਂ ਨੇ ਵਾਤਾਵਰਨ ਦੀ ਸੰਭਾਲ ਕਰਨ ਦਾ ਪ੍ਰਣ ਲਿਆ
* ਸਕੂਲ ਸਟਾਫ਼ ਅਤੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ
* ਬੱਚਿਆਂ ਅਤੇ ਵਾਤਾਵਰਨ ਤੇ ਟਿਕੀ ਦੁਨੀਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਵਿਸ਼ਵ ਧਰਤੀ ਦਿਵਸ ਮਨਾਉਣ ਲਈ ਅੱਜ ਏ.ਸੀ ਗਲੋਬਲ ਸਕੂਲ,ਬਨੂੜ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਦੇ ਬੱਚਿਆਂ ਨੇ ਵਾਤਾਵਰਨ ਨੂੰ ਸੰਭਾਲਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਮੌਕੇ ਉਨ੍ਹਾਂ ਨੇ ਸੁੰਦਰ ਪੋਸਟਰ ਬਣਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। Celebrated World Earth Day At AC Global School

ਬੱਚਿਆਂ ਨੇ ਵਾਤਾਵਰਨ ਪ੍ਰਤੀ ਸਹੁੰ ਚੁੱਕੀ

Celebrated World Earth Day At AC Global School

ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਏ.ਸੀ. ਗਲੋਬਲ ਸਕੂਲ ਦੇ ਬੱਚਿਆਂ ਨੇ ਸਮੂਹਿਕ ਤੌਰ ‘ਤੇ ਪ੍ਰਣ ਲਿਆ ਕਿ ਉਹ ਵਾਤਾਵਰਣ ਨੂੰ ਸੰਭਾਲਣ ਲਈ ਸੁਚੇਤ ਰਹਿਣਗੇ। ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਹੋਵੇ। ਬੱਚਿਆਂ ਨੇ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਅਤੇ ਜੇਕਰ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਆਵਾਜ਼ ਉਠਾਉਣਗੇ। Celebrated World Earth Day At AC Global School

ਸਿਰਫ ਬੱਚਿਆਂ ਅਤੇ ਵਾਤਾਵਰਨ ਤੇ ਟਿਕੀ ਦੁਨੀਆ – ਡਾਇਰੈਕਟਰ

Celebrated World Earth Day At AC Global School

ਸਕੂਲ ਦੇ ਡਾਇਰੈਕਟਰ ਸੌਰਵ ਅਗਨੀਹੋਤਰੀ ਨੇ ਕਿਹਾ ਕਿ ਦੁਨੀਆਂ ਬੱਚਿਆਂ ਅਤੇ ਵਾਤਾਵਰਨ ਦੇ ਆਧਾਰ ’ਤੇ ਟਿਕੀ ਹੈ। ਸਾਨੂੰ ਦੋਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਜਦੋਂਕਿ ਬੱਚੇ ਇਸ ਕੰਮ ਵਿਚ ਇਸ ਕੰਮ ਵਿੱਚ ਵਧੀਆ ਜਿੰਮੇਵਾਰੀ ਅਦਾ ਕਰ ਸਕਦੇ ਹਨ। ਪ੍ਰਿੰਸੀਪਲ ਨੇ ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਸਕੂਲ ਦੇ ਪ੍ਰਿੰਸੀਪਲ ਸੰਜੈ ਸ਼ਰਮਾ ਨੇ ਕਿਹਾ ਕਿ ਇਸ ਮੌਕੇ ਸਕੂਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਮਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਪ੍ਰਾਚੀ, ਪ੍ਰੇਰਨਾ, ਬਬਨਪ੍ਰੀਤ ਸਿੰਘ, ਗੁਰਅੰਮ੍ਰਿਤ ਸਿੰਘ ਅਤੇ ਤਨਵੀਰ ਸਿੰਘ,ਗੁਰਨੀਤ ਕੌਰ,ਮਨਦੀਪ ਸਿੰਘ ,ਕਿਰਨਜੋਤ ਕੌਰ ਅਤੇ ਨਿਮ੍ਰਤਜੋਤ ਕੌਰ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਕੀਤੀ। Celebrated World Earth Day At AC Global School

Also Read :Incident Of Fire Near Banur ਬਨੂੜ ਨੇੜੇ ਭੱਠੇ ਕੋਲ ਲੱਗੀ ਅੱਗ, ਸਰਪੰਚ ਨੇ ਮੌਕੇ ਤੇ ਪਹੁੰਚ ਸੰਭਲੀ ਸਥੀਤੀ

Connect With Us : Twitter Facebook

SHARE