ਘਰ ਦੇ ਬਾਹਰ ਖੜ੍ਹੀ NRI ਔਰਤ ਦੇ ਗਲੇ ‘ਚੋਂ ਸੋਨੇ ਦੀ ਚੇਨ ਝਪਟ ਲਈ

0
120
Chain Snatching in Ludhiana

Chain Snatching in Ludhiana : ਦਿਨ ਦਿਹਾੜੇ ਟਿੱਬਾ ਰੋਡ ‘ਤੇ ਸਥਿਤ ਜੀ.ਕੇ ਅਸਟੇਟ ਵਿਖੇ ਐਨ.ਆਰ.ਆਈ. ਔਰਤ ਤੋਂ ਕੀਤੀ ਗਈ ਵੱਡੀ ਲੁੱਟ. ਲੁਟੇਰੇ ਘਰ ਦੇ ਬਾਹਰ ਖੜ੍ਹੀ ਔਰਤ ਦੇ ਗਲੇ ‘ਚੋਂ ਸੋਨੇ ਦੀ ਚੇਨ ਖਿੱਚ ਕੇ ਫਰਾਰ ਹੋ ਗਏ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ 2 ਬਾਈਕ ਸਵਾਰ ਔਰਤ ਦੇ ਗਲੇ ‘ਚੋਂ ਚੇਨ ਲਾਹ ਕੇ ਆਸਾਨੀ ਨਾਲ ਭੱਜ ਗਏ। ਇਸ ਦੌਰਾਨ ਔਰਤ ਨੇ ਰੌਲਾ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ।

ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਮੌਕੇ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Also Read : ਯਾਤਰੀ ਧਿਆਨ ਦੇਣ, ਇਹ ਰੇਲ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨਹੀਂ ਰੁਕਣਗੀਆਂ

Also Read : CMS ਕੰਪਨੀ ਦਾ ਡਰਾਈਵਰ ਨਿਕਲਿਆ ਮਾਸਟਰਮਾਈਂਡ, ਲੁਧਿਆਣਾ ‘ਚ 8 ਕਰੋੜ ਦੀ ਲੁੱਟ ਦੀ ਗੁੱਥੀ ਸੁਲਝੀ

Also Read : CM ਮਾਨ ਦੀ ਅੱਜ ਕੇਂਦਰੀ ਮੰਤਰੀ ਪੁਰੀ ਨਾਲ ਹੋਵੇਗੀ ਮੀਟਿੰਗ, ਇਨ੍ਹਾਂ ਵਿਕਾਸ ਕਾਰਜਾਂ ‘ਤੇ ਹੋਵੇਗੀ ਚਰਚਾ

Connect With Us : Twitter Facebook
SHARE