India News (ਇੰਡੀਆ ਨਿਊਜ਼), Changed Weather In Punjab, ਚੰਡੀਗੜ੍ਹ : ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਵੈਸਟਰਨ ਡਿਸਟਰਬੈਂਸ ਦੇ ਕਾਰਨ ਇੱਕ ਵਾਰ ਫੇਰ ਮੌਸਮ ਦੇ ਵਿੱਚ ਬਦਲਾਵ ਆ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਕੁਝ ਦਿਨ ਪਹਿਲਾਂ ਹੀ ਅਨੁਮਾਨ ਜਿਤਾਇਆ ਸੀ ਕਿ ਪੰਜਾਬ ਦੇ ਵਿੱਚ ਮੌਸਮ ਬਦਲ ਸਕਦਾ ਹੈ, ਤੇਜ਼ ਹਵਾਵਾਂ ਅਤੇ ਬੱਦਲਾਂ ਦਾ ਅਸਰ ਦੇਖਣ ਨੂੰ ਮਿਲੇਗਾ ਜਿਹਦੇ ਤਹਿਤ ਪੰਜਾਬ ਦੇ ਅੱਠ ਜਿਲ੍ਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ ਮੀਂਹ ਦਾ ਯਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮੀਹ ਪੈਣ ਦੀ ਸੰਭਾਵਨਾ
29 ਅਤੇ 30 ਮਾਰਚ ਨੂੰ ਪੰਜਾਬ ਦੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਤੇਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ। ਪੰਜਾਬ ਦੇ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਮੌਸਮ ਵਿਗਿਆਨੀਆਂ ਵੱਲੋਂ ਜਤਾਈ ਗਈ ਸੀ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਟਰਾਈ ਸਿਟੀ ਦੀ, ਤਾਂ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਦੇ ਵਿੱਚ ਬੱਦਲ ਛਾਣ ਦੇ ਨਾਲ ਮੌਸਮ ਖੁਸ਼ਨੁਮਾ ਬਣਿਆ ਹੋਇਆ ਹੈ।
ਤੂਫਾਨ ਆਣ ਦੇ ਸੰਭਾਵਨਾ
ਮੌਸਮ ਵਿਗਿਆਨੀਆਂ ਵੱਲੋਂ ਪੰਜਾਬ ਦੇ ਵਿੱਚ ਅੱਜ ਤੇਜ਼ ਹਵਾਵਾਂ, ਤੇਜ ਮੀਂਹ ਦੇ ਨਾਲ ਤੂਫਾਨ ਆਉਣ ਦੀ ਸੰਭਾਵਨਾ ਦਾ ਵੀ ਅਨੁਮਾਨ ਜਤਾਇਆ ਗਿਆ ਹੈ। ਮੌਸਮ ਵਿਗਿਆਨੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਦੌਰਾਨ ਸਾਵਧਾਨ ਰਿਹਾ ਜਾਵੇ। ਕਿਉਂਕਿ ਤੇਜ ਹਵਾਵਾਂ ਅੱਜ ਪੰਜਾਬ ਦੇ ਵਿੱਚ ਵਗਣਗੀਆਂ।
ਇਹ ਵੀ ਪੜ੍ਹੋ :Action By Excise Department And Police : ਚੋਣਾਂ ਦੇ ਮੱਦੇਨਜ਼ਰ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਢਾਬਿਆਂ ਦੀ ਕੀਤੀ ਵਿਸ਼ੇਸ਼ ਚੈਕਿੰਗ