Checking Of Fertilizer Shops : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਖਾਦ ਅਤੇ ਬੀਜ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ

0
89
Checking Of Fertilizer Shops
ਖਾਦ ਬੀਜ ਦੀਆਂ ਦੁਕਾਨਾਂ ਤੇ ਜਾਂਚ ਕਰਦੇ ਹੋਏ ਵਿਭਾਗ ਦੇ ਅਧਿਕਾਰੀ।

Checking Of Fertilizer Shops

India News (ਇੰਡੀਆ ਨਿਊਜ਼), ਚੰਡੀਗੜ੍ਹ : ਮੁੱਖ ਖੇਤੀਬਾੜੀ ਅਫਸਰ ਜਿਲ੍ਹਾ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਖਰੜ ਦੇ ਅਧਿਕਾਰੀਆਂ ਵੱਲੋਂ ਖਰੜ ਅਤੇ ਬਨੂੰੜ ਵਿਖੇ ਕੰਮ ਕਰਦੀਆਂ ਖਾਦ ਅਤੇ ਬੀਜ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 11 ਬੀਜ ਉਤਪਾਦਨ ਕੰਪਨੀਆਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਝੋਨੇ ਦੀਆਂ 23 ਹਾਈਬਿ੍ਰਡ ਕਿਸਮਾਂ ਦੀ ਵਿਕਰੀ ਬਾਰੇ ਡੀਲਰਾਂ ਨੂੰ ਜਾਣਕਾਰੀ ਦਿੱਤੀ ਗਈ।

ਚੈਕਿੰਗ ਦੌਰਾਨ ਡੀਲਰਾਂ ਨੂੰ ਹਦਾਇਤ

ਡਾ. ਗੁਰਮੇਲ ਸਿੰਘ ਨੇ ਕਿਹਾ ਚੈਕਿੰਗ ਦੌਰਾਨ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਬਿਨ੍ਹਾਂ ਅਡੀਸ਼ਨ ਦੇ ਕਿਸੇ ਵੀ ਕੰਪਨੀ ਦੀ ਖਾਦ ਅਤੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ। ਬੀਜ ਦੀ ਵਿਕਰੀ ਤੋਂ ਪਹਿਲਾਂ-ਪਹਿਲਾਂ ਸਬੰਧਤ ਕੰਪਨੀ ਦੀ ਅਡੀਸ਼ਨ, ਬੀਜ ਲਾਇਸੈਂਸ ਵਿੱਚ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।

ਬਿਨ੍ਹਾਂ ਕਿਸੇ ਟੈਗਿੰਗ ਦੇ ਕਿਸਾਨਾਂ ਨੂੰ ਖਾਦ

ਇਸ ਤੋਂ ਇਲਾਵਾ ਸਾਉਣੀ ਸੀਜ਼ਨ ਲਈ ਲੋੜੀਂਦੀ ਖਾਦ ਯੂਰੀਆਂ, ਜਿੰਕ, ਸਲਫ਼ਰ ਆਦਿ ਦੀ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਨੂੰ ਯਕੀਨੀ ਬਨਾਉਣ ਲਈ ਵੀ ਚੈਕਿੰਗ ਕੀਤੀ ਗਈ। ਡੀਲਰਾਂ ਨੁੰ ਬਿਨ੍ਹਾਂ ਕਿਸੇ ਟੈਗਿੰਗ ਦੇ ਕਿਸਾਨਾਂ ਨੂੰ ਖਾਦ ਦੀ ਵਿਕਰੀ ਕਰਨ ਲਈ ਕਿਹਾ ਗਿਆ।

ਚੈਕਿੰਗ ਸਮੇਂ ਬਲਾਕ ਖਰੜ ਦੇ ਬਲਾਕ ਅਫ਼ਸਰ ਡਾ ਸ਼ੁਭਕਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਦਿਆਲ ਕੁਮਾਰ, ਜਸਵਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਡਾ ਅਜੇ ਕੁਮਾਰ ਅਤੇ ਏ ਟੀ ਐਮ ਕੁਲਵਿੰਦਰ ਸਿੰਘ ਹਾਜ਼ਿਰ ਸਨ।

ਇਹ ਵੀ ਪੜ੍ਹੋ :Visit Of Grain Market By DC : ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ

SHARE