Checking Of Illegal Mining : ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ 7 ਟੀਮਾਂ ਦਾ ਗਠਨ :ਡਿਪਟੀ ਕਮਿਸ਼ਨਰ

0
120
Checking Of Illegal Mining

India News (ਇੰਡੀਆ ਨਿਊਜ਼), Checking Of Illegal Mining, ਚੰਡੀਗੜ੍ਹ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ 7 ਟੀਮਾਂ ਦਾ ਗਠਨ ਕੀਤਾ ਹੈ। ਟੀਮਾਂ 1 ਜਨਵਰੀ 2024 ਤੋਂ ਰੋਜ਼ਾਨਾ ਚੈਕਿੰਗ ਕਰਕੇ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਰਿਪੋਰਟ ਦੇਣਗੀਆਂ। ਉਨ੍ਹਾਂ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਨਜਾਇਜ਼ ਮਾਇਨਿੰਗ ਸਬੰਧੀ ਕੇਸ ਦਰਜ ਕਰਵਾਉਂਦੇ ਸਮੇਂ ਗੱਡੀ ਦਾ ਨੰਬਰ, ਮਾਲਕ ਦਾ ਨਾਂ ਵੀ ਐਫ.ਆਈ.ਆਰ ਵਿਚ ਦਰਜ ਕੀਤਾ ਜਾਵੇ ਅਤੇ ਆਰ.ਟੀ.ਓ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਤਾਲਮੇਲ ਕਰਕੇ ਵਰਤੇ ਜਾਣ ਵਾਲੇ ਟਿੱਪਰ, ਜੇ.ਸੀ.ਵੀ, ਪੋਕਲੇਨ, ਟਰੈਕਟਰ ਟਰਾਲੀ ਆਦਿ ਦੇ ਵੇਰਵੇ ਡਾਟਾਬੇਸ ਵਿਚ ਲੈ ਲਏ ਜਾਣ।

7 ਟੀਮਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਰਗਰਮ

ਇਨ੍ਹਾਂ ਟੀਮਾਂ ਵਿੱਚੋਂ 3 ਸਬ ਡਵੀਜ਼ਨ ਖਰੜ, 3 ਸਬ ਡਵੀਜਨ ਡੇਰਾਬਸੀ, 1 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਰਗਰਮ ਰਹਿਣਗੀਆਂ। ਸਬ ਡਵੀਜ਼ਨ ਖਰੜ ਵਿੱਚ ਬਣਾਈਆਂ ਗਈਆਂ ਟੀਮਾਂ ਵਿੱਚ (ਟੀ ਪੁਆਇੰਟ ਮਾਜਰੀ) ਦਵਿੰਦਰ ਸਿੰਘ, ਜੇ.ਈ.-ਕਮ-ਮਾਇੰਨਿੰਗ, ਇੰਸਪੈਕਟਰ ਮੋਹਾਲੀ ਬਲਵਿੰਦਰ ਸਿੰਘ ਫਾਰੈਸਟ ਗਾਰਡ ਮੋਹਾਲੀ, ਏ.ਐਸ.ਆਈ. ਜਸਵਿੰਦਰ ਸਿੰਘ, ਹੈਡ ਕਾਂਸਟੇਬਲ ਮਨੋਜ਼ ਸੈਣੀ, ਮਨਜੀਤ ਸਿੰਘ ਬਲਾਕ ਅਫਸਰ ਵਣ ਮੰਡਲ, ਹਰਜਿੰਦਰ ਸਿੰਘ ਜੇ.ਈ-ਕਮ-ਮਾਇੰਨਿੰਗ ਇੰਸਪੈਕਟਰ, ਐਸ.ਆਰ.ਸੀ.ਟੀ. ਗੁਰਜੋਧ ਸਿੰਘ, ਸੀ.ਟੀ. ਸਿਮਰਨਜੀਤ ਸਿੰਘ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਚੈਕਿੰਗ ਕਰੇਗੀ।

ਟੀ ਪੁਆਇੰਟ ਸਿਸਵਾਂ ਮਾਜਰਾ

ਟੀਮ (ਟੀ ਪੁਆਇੰਟ ਸਿਸਵਾਂ ਮਾਜਰਾ) ਕੋਰੀ ਸ਼ਰਮਾ ਜੇ.ਈ.-ਕਮ-ਮਾਇੰਨਿੰਗ, ਇੰਸਪੈਕਟਰ, ਸੰਦੀਪ ਗਰੋਵਰ, ਏ.ਈ,ਕਾਰਜਕਾਰੀ ਇੰਜਨੀਅਰ, ਸੁਰਿੰਦਰ ਕੁਮਾਰ, ਬਲਾਕ ਅਫਸਰ, ਏ.ਐਸ.ਆਈ./ਐਲ.ਆਰ. ਰਾਜਿੰਦਰ ਸਿੰਘ, ਸੀ.ਟੀ. ਪਰਮਿੰਦਰ ਸਿੰਘ, ਕੁਲਦੀਪ ਸਿੰਘ, ਵਣ ਰੇਂਜ, ਵਣ ਮੰਡਲ ਅਫਸਰ ਸ੍ਰੀ ਕੁਮਾਰ ਗੋਰਵ, ਜੇ.ਈ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਏ.ਐਸ.ਆਈ./ਐਲ.ਆਰ ਕਰਮ ਚੰਦ, ਸੀ.ਟੀ. ਅਰਮਾਨ, ਸੀ.ਟੀ. ਸੰਦੀਪ ਕੁਮਾਰ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਚੈਕਿੰਗ ਕਰੇਗੀ।

ਜ਼ੀਰਕਪੁਰ-ਪਟਿਆਲਾ ਰੋਡ

ਟੀਮ ਸਬ ਡਵੀਜ਼ਨ ਮੋਹਾਲੀ (ਕਰਾਸਿੰਗ ਬਨੂੰੜ-ਤੇਪਲਾ ਰੋਡ, ਜ਼ੀਰਕਪੁਰ-ਪਟਿਆਲਾ ਰੋਡ) ਅਭੈ ਕੁਮਾਰ ਜੇ.ਈ.-ਕਮ-ਮਾਇਨਿੰਗ ਇੰਸਪੈਕਟਰ ਬਨੂੰੜ, ਅਮ੍ਰਿਤ ਪਾਲ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 1, ਏ.ਐਸ.ਆਈ/ਐਲ.ਆਰ ਬਲਵਿੰਦਰ ਸਿੰਘ, ਸੀ.ਟੀ. ਗੁਰਦੀਪ ਸਿੰਘ ਸਾਹਿਬਜਾਦਾ ਅਜੀਤ ਸਿੰਘ ਨਗਰ, ਦੀ ਚੈਕਿੰਗ ਕਰੇਗੀ।

ਇਹ ਵੀ ਪੜ੍ਹੋ :Dedicated To Martyrdom : ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਾ ਆਯੋਜਨ

 

SHARE