India News (ਇੰਡੀਆ ਨਿਊਜ਼), Chhote Sahibzade, ਚੰਡੀਗੜ੍ਹ : ਜ਼ੀਰਕਪੁਰ ਪ੍ਰੈਸ ਕਲੱਬ (ਰਜਿ. ਨੰਬਰ 7309) ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪ੍ਰੈਸ ਕਲੱਬ ਦੇ ਦਫਤਰ ਦੇ ਬਾਹਰ ਖੁੱਲਾ ਲੰਗਰ ਲਗਾਇਆ ਗਿਆ। ਜਿਸ ਵਿੱਚ ਚਾਹ ਤੇ ਪਕੌੜਿਆਂ ਦੀ ਸੇਵਾ ਨਿਭਾਈ ਗਈ। ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਬੀਜੇਪੀ ਦੇ ਨੇਤਾ ਸੰਜੀਵ ਖੰਨਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਪਕੌੜਿਆਂ ਦਾ ਲੰਗਰ ਖੁਦ ਆਪਣੇ ਹੱਥੀਂ ਵਰਤਾਇਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ (Chhote Sahibzade) ਦੀ ਲਾਸਾਨੀ ਕੁਰਬਾਨੀ ਦੀ ਮਿਸਾਲ ਦੁਨੀਆ ਵਿੱਚ ਕਿੱਧਰੇ ਵੀ ਵੇਖਣ ਨੂੰ ਨਹੀਂ ਮਿਲਦੀ।
ਧਰਮ ਦੀ ਰੱਖਿਆ ਲਈ ਜਿਸ ਤਰ੍ਹਾਂ ਦੋ ਛੋਟੇ ਬੱਚਿਆਂ ਨੇ ਆਪਣੇ ਆਪ ਨੂੰ ਧਰਮ ਪਰਿਵਰਤਨ ਦੀ ਸ਼ਰਤ ਨਾ ਕਬੂਲਦੇ ਹੋਏ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਵੱਲੋਂ ਆਪਣੇ ਆਪ ਨੂੰ ਜਿੰਦਾ ਦੀਵਾਰਾਂ ਵਿੱਚ ਚਿਣਵਾ ਦਿੱਤਾ। ਅਜਿਹੀ ਕੁਰਬਾਨੀ ਦੀ ਮਿਸਾਲ ਨਾ ਕਿੱਧਰੇ ਦੁਨੀਆਂ ਵਿੱਚ ਮਿਲਦੀ ਹੈ ਅਤੇ ਨਾ ਹੀ ਭਵਿੱਖ ਵਿੱਚ ਮਿਲ ਸਕਦੀ ਹੈ।
ਛੋਟੇ ਬੱਚਿਆਂ ਦੇ ਹੱਕ ਵਿੱਚ ‘ਹਾਅ ਦਾ ਨਾਹਰਾ’
ਉਹਨਾਂ ਕਿਹਾ ਕਿ ਉਸ ਸਮੇਂ ਦੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਉਹਨਾਂ ਛੋਟੇ ਬੱਚਿਆਂ ਦੇ ਹੱਕ ਵਿੱਚ ‘ਹਾਅ ਦਾ ਨਾਹਰਾ’ ਮਾਰਿਆ ਸੀ। ਇਸ ਲਈ ਹਰ ਇੱਕ ਇਨਸਾਨ ਨੂੰ ਇਨਸਾਨੀਅਤ ਦਾ ਧਰਮ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਜ਼ੀਰਕਪੁਰ ਪ੍ਰੈਸ ਕਲੱਬ (Zirakpur Press Club) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੰਜੀਵ ਖੰਨਾ ਨੇ ਕਿਹਾ ਕਿ ਹਰ ਇੱਕ ਮਨੁੱਖ ਨੂੰ ਇਨਸਾਨੀਅਤ ਦਾ ਧਰਮ ਅਪਣਾਉਣਾ ਚਾਹੀਦਾ ਹੈ। ਪੱਤਰਕਾਰ ਭਾਈਚਾਰੇ ਨੂੰ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਏਕਤਾ ਦਾ ਸਬੂਤ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਜ਼ੀਰਕਪੁਰ ਸ਼ਹਿਰ ਦੀ ਭਲਾਈ ਅਤੇ ਤਰੱਕੀ ਲਈ ਪਾਰਦਰਸ਼ੀ ਕੰਮ ਹੋ ਸਕਣ।
ਹਰ ਸੰਭਵ ਸਹਿਯੋਗ ਦੇਣ ਲਈ ਨਾਲ ਖੜੇ ਹਨ
ਇਨਾਂ ਦੋਹਾਂ ਨੇਤਾਵਾਂ ਨੇ ਕਿਹਾ ਕਿ ਉਹ ਜੀਰਕਪੁਰ ਪ੍ਰੈਸ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣਗੇ ਅਤੇ ਹਮੇਸ਼ਾ ਉਨਾਂ ਦੇ ਨਾਲ ਖੜੇ ਹਨ। ਇਸ ਮੌਕੇ ਜ਼ੀਰਕਪੁਰ ਪ੍ਰੈਸ ਕਲੱਬ (ਰਜਿ.) ਦੇ ਸਾਰੇ ਅਹੁਦੇਦਾਰ ਜਿਨਾਂ ਵਿੱਚ ਚੇਅਰਮੈਨ ਅਮਿਤ ਕਾਲੀਆ, ਪੈਟਰਨ ਅਸ਼ੋਕ ਜੋਸ਼ੀ, ਪ੍ਰਧਾਨ ਮੁਕਤੀ ਸ਼ਰਮਾ, ਸਵਰਨ ਸਿੰਘ ਬਾਵਾ ਅਤੇ ਦੇਵ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਗੋਇਲ ਮੇਸ਼ੀ ਮੀਤ ਪ੍ਰਧਾਨ, ਸੰਦੀਪ ਪਰੂਥੀ ਜਨਰਲ ਸਕੱਤਰ, ਰਜਿੰਦਰ ਸਿੰਘ ਮੋਹੀ ਕੈਸ਼ੀਅਰ, ਇਕਬਾਲ ਧਾਲੀਵਾਲ, ਅਮਰ ਇੰਦਰ ਸਿੰਘ, ਦਿਲਪ੍ਰੀਤ ਸਿੰਘ, ਮਦਨ ਸ਼ਰਮਾ, ਐਚ ਐਸ ਬੈਂਸ, ਮਨਦੀਪ ਲਾਡੀ, ਰਮੇਸ਼ ਕੁਮਾਰ, ਅਮਰਿੰਦਰ ਸਿੰਘ ਮੋਹੀ, ਜਿੰਦੀ, ਸੁਭਾਸ਼ ਸੈਣੀ, ਸਰਬਜੀਤ ਸਿੰਘ, ਪ੍ਰਦੀਪ ਧੀਮਾਨ, ਜਤਿੰਦਰ ਲੱਕੀ, ਸੁਧੀਰ ਕਾਂਤੀਵਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ :Anmol Gagan Mann : ਮੰਤਰੀ ਅਨਮੋਲ ਗਗਨ ਮਾਨ ਨੇ ਜਨ ਹਿੱਤ ਵਿਕਾਸ ਕਮੇਟੀ ਖਰੜ ਦੇ ਵਫ਼ਦ ਨਾਲ ਮੀਟਿੰਗ ਕੀਤੀ