Chief Minister Challenges Opponents ਮੇਰੀ ਸਰਕਾਰ ਦਾ ਜ਼ਮੀਨੀ ਪੱਧਰ ’ਤੇ ਲਾਗੂ ਨਾ ਹੋਇਆ ਇਕ ਵੀ ਫੈਸਲਾ ਦੱਸੋ

0
328
Chief Minister Challenges Opponents
Chief Minister Challenges Opponents
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ
ਇੰਡੀਆ ਨਿਊਜ਼, ਚੰਡੀਗੜ:
Chief Minister Challenges Opponents ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ ਨੂੰ ਉਨਾਂ ਦੀ ਸਰਕਾਰ ਦਾ ਕੋਈ ਇਕ ਵੀ ਫੈਸਲਾ ਜਾਂ ਐਲਾਨ ਦੱਸਣ ਦੀ ਚੁਣੌਤੀ ਦਿੱਤੀ ਹੈ ਜੋ ਜ਼ਮੀਨ ਪੱਧਰ ਉਤੇ ਲਾਗੂ ਨਾ ਹੋਇਆ ਹੋਵੇ। ਹਰੇਕ ਫੈਸਲੇ ਨੂੰ ਸਹੀ ਮਾਅਨਿਆਂ ਵਿਚ ਲਾਗੂ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਥੋੜੇ ਸਮੇਂ ਦੇ ਬਾਵਜੂਦ ਉਨਾਂ ਦੀ ਸਰਕਾਰ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਤਾਂ ਕਿ ਲੋਕਾਂ ਦੀ ਸੰਤੁਸ਼ਟੀ ਮੁਤਾਬਕ ਉਨਾਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੀਏ।

ਪੰਜਾਬ ਸਰਕਾਰ ਚੰਗੀ ਸਰਕਾਰ (Chief Minister Challenges Opponents)

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਉਨਾਂ ਉਤੇ ਚਿੱਕੜ ਸੁੱਟਣ ਲਈ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਕਿ ਉਹ ਆਲੋਚਨਾ ਪਸੰਦ ਕਰਦੇ ਹਨ ਪਰ ਮਹਿਜ਼ ਆਲੋਚਨਾ ਕਰਨ ਲਈ ਆਲੋਚਨਾ ਕਰੀ ਜਾਣੀ ਪੂਰੀ ਤਰਾਂ ਅਨੈਤਿਕ ਅਤੇ ਬੇਲੋੜੀ ਹੈ। ਉਨਾਂ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਨਾਂ ਦੇ ਲੋਕ ਪੱਖੀ ਏਜੰਡੇ ਤੋਂ ਸਾੜਾ ਕਰਨ ਦੀ ਬਜਾਏ ਰੀਸ ਕਰਕੇ ਉਨਾਂ ਦੇ ਭਲਾਈ ਅਤੇ ਵਿਕਾਸ ਦੇ ਏਜੰਡੇ ਨੂੰ ਉਹ ਆਪਣੇ ਸੂਬੇ ਦਿੱਲੀ ਵਿਚ ਵੀ ਲਾਗੂ ਕਰਨ। ਉਨਾਂ ਕਿਹਾ, “ਪੰਜਾਬ ਸਰਕਾਰ ‘ਚੰਨੀ ਸਰਕਾਰ’ ਨਹੀਂ ਸਗੋਂ ‘ਚੰਗੀ ਸਰਕਾਰ’ ਹੈ ਕਿਉਂਕਿ ਅਸੀਂ ਆਮ ਲੋਕਾਂ ਦਾ ਭਰੋਸਾ ਦਾ ਜਿੱਤਣ ਲਈ ਤਹਿ ਦਿਲ ਤੋਂ ਉਨਾਂ ਦੀ ਸੇਵਾ ਕਰ ਰਹੇ ਹਨ।”

72 ਦਿਨਾਂ ਵਿਚ 60 ਫੈਸਲਿਆਂ ਨੂੰ ਲਾਗੂ ਕੀਤਾ (Chief Minister Challenges Opponents)

20 ਸਤੰਬਰ, 2021 ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਬੀਤੇ 72 ਦਿਨਾਂ ਵਿਚ ਲਏ ਗਏ ਫੈਸਲਿਆਂ ਅਤੇ ਐਲਾਨਾਂ ਬਾਰੇ ਆਪਣੀ ਸਰਕਾਰ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲਗਪਗ 60 ਫੈਸਲਿਆਂ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ, “ਮੇਰੀ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੁਣ ਮੈਂ ‘ਵਿਸ਼ਵਾਸਜੀਤ ਸਿੰਘ’ ਕਹਾਉਣ ਦਾ ਹੱਕਦਾਰ ਹੈ ਨਾ ‘ਐਲਾਨਜੀਤ ਸਿੰਘ’ ਜਿਵੇਂ ਕਿ ਵਿਰੋਧੀ ਧਿਰ ਮੈਨੂੰ ਕਹਿੰਦੀ ਹੈ।  ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਿਨਟ ਮੰਤਰੀ ਅਰੁਣਾ ਚੌਧਰੀ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
SHARE