ਬੱਚਿਆਂ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ – 2022 ਦੀ ਨੋਮੀਨੇਸ਼ਨ 5 ਅਕਤੂਬਰ ਤੱਕ

0
181
Child National Bravery Award - 2022
Child National Bravery Award - 2022

ਦਿਨੇਸ਼ ਮੌਦਗਿਲ, ਲੁਧਿਆਣਾ (Child National Bravery Award – 2022): ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚਾਈਲਡ ਵੈਲਫੇਅਰ ਕੌਸਿਲ, ਪੰਜਾਬ, ਚੰਡੀਗੜ ਵੱਲੋ 6 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਵੱਲੋਂ ਬੱਚਿਆਂ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ – 2022 ਦਾ ਆਯੋਜਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਐਵਾਰਡ ਉਹਨਾਂ ਬੱਚਿਆਂ ਨੂੰ ਦਿੱਤਾ ਜਾਣਾ ਹੈ, ਜਿੰਨਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਕਿਸੇ ਦੂਸਰੇ ਦੀ ਜਾਨ ਨੂੰ ਬਚਾਇਆ ਹੋਵੇ, ਜਿਵੇਂ ਕਿ ਕਿਸੇ ਡੁੱਬਦੇ ਨੂੰ ਬਚਾਉਣਾ, ਕਿਸੇ ਜੰਗਲੀ ਜਾਨਵਰ ਦੇ ਅਟੈਕ ਤੋਂ ਆਦਿ, ਜਿਥੇ ਬੱਚੇ ਦੀ ਬਹਾਦੁਰੀ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਹੋਵੇ। ਉਨ੍ਹਾਂ ਦੱਸਿਆ ਕਿ ਇਹ ਬਹਾਦੁਰੀ ਆਪਣੀ ਜਾਣ ਦੀ ਪਰਵਾਹ ਕੀਤੇ ਬਿਨਾਂ੍ਹ ਨਿਰਸਵਾਰਥ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕਿਸੇ ਵੀ ਸਮਾਜਿਕ ਬੁਰਾਈ ਦੇ ਵਿਰੁੱਧ ਕੀਤਾ ਜਾਣ ਵਾਲਾ ਕੰਮ ਵੀ ਸ਼ਾਮਲ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਬਹਾਦੁਰੀ ਦੀ ਖਬਰ ਕਿਸੇ ਵੀ ਅਖ਼ਬਾਰ ਅਤੇ ਟੀ.ਵੀ. ਚੈਨਲ ‘ਤੇ ਹੋਣੀ ਲਾਜ਼ਮੀ ਹੈ ਅਤੇ ਇਹ ਘਟਨਾ 1 ਜੁਲਾਈ, 2021 ਤੋਂ 30 ਸਤੰਬਰ, 2022 ਤੱਕ ਵਾਪਰੀ ਹੋਣੀ ਚਾਹੀਦੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹਨਾਂ ਦੀ ਨੋਮੀਨੇਸ਼ਨ ICCW’s website ਤੋਂ ਪ੍ਰੋਫਾਰਮਾ ਡਾਊਨਲੋਡ ਕਰਦਿਆਂ ਮੁਕੰਮਲ ਜਾਣਕਾਰੀ ਭਰਕੇ ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਦਫਤਰ ਵਿਖੇ 05.10.2022 ਤੱਕ ਹਰ ਹੀਲੇ ਜਮਾਂ ਕਰਵਾਈ ਜਾਵੇ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ‘ਤੇ ‘ਆਪ’ ਦਾ ਫਰਜ਼ੀ ਲੈਟਰਹੈੱਡ ਫੈਲਾਉਣ ਦੇ ਦੋਸ਼ ‘ਚ ਕਾਂਗਰਸੀ ਆਗੂ ਤੇ ਕੇਸ

ਸਾਡੇ ਨਾਲ ਜੁੜੋ :  Twitter Facebook youtube

SHARE