ਸ਼੍ਰੀਨਗਰ ‘ਚ ਹੋਣ ਵਾਲੀ G-20 ਬੈਠਕ ‘ਚ ਸ਼ਾਮਲ ਨਹੀਂ ਹੋਵੇਗਾ ਚੀਨ

0
104
China In G20 Meeting Kashmir

China In G20 Meeting Kashmir : ਜੀ-20 ਦੀ ਬੈਠਕ 22 ਤੋਂ 24 ਮਈ ਤੱਕ ਸ਼੍ਰੀਨਗਰ ‘ਚ ਹੋਣੀ ਹੈ। ਚੀਨ ਨੇ ਸ਼ਨੀਵਾਰ ਨੂੰ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੀਜਿੰਗ ਦੇ ਹਿੱਸਾ ਨਾ ਲੈਣ ਦੀਆਂ ਖਬਰਾਂ ਆਈਆਂ ਸਨ।

ਹੁਣ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਬੈਠਕ ਦੇ ਬਾਈਕਾਟ ਦੀ ਪੁਸ਼ਟੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵਾਨਬਿਨ ਨੇ ਕਿਹਾ, ਚੀਨ ਵਿਵਾਦਿਤ ਖੇਤਰ ‘ਤੇ ਕਿਸੇ ਵੀ ਤਰ੍ਹਾਂ ਦੀ ਜੀ-20 ਬੈਠਕ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕਰਦਾ ਹੈ।

ਭਾਰਤ ਨੇ ਚੀਨ ਦੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਭਾਰਤ ਨੇ ਗੁਆਂਢੀ ਦੇਸ਼ ਨੂੰ ਜਵਾਬ ਦਿੰਦਿਆਂ ਕਿਹਾ, ਉਹ ਆਪਣੇ ਖੇਤਰ ਵਿੱਚ ਮੀਟਿੰਗਾਂ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਜਦੋਂ ਜੀ-20 ਦੀ ਬੈਠਕ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਸੀ। ਉਦੋਂ ਵੀ ਚੀਨ ਨੇ ਇਸ ਬੈਠਕ ‘ਚ ਹਿੱਸਾ ਨਹੀਂ ਲਿਆ ਸੀ ਤਾਂ ਪਾਕਿਸਤਾਨ ਨੇ ਚੀਨ ਦੇ ਇਸ ਬਾਈਕਾਟ ਦਾ ਸਮਰਥਨ ਕੀਤਾ ਸੀ।

ਕਸ਼ਮੀਰ ‘ਚ ਜੀ-20 ਬੈਠਕ ਦੇ ਵਿਰੋਧ ‘ਚ ਚੀਨ ਅਤੇ ਪਾਕਿਸਤਾਨ ਨੂੰ ਹਰ ਵਾਰ ਇਕੱਠੇ ਖੜ੍ਹੇ ਦੇਖਿਆ ਗਿਆ। ਇਸ ਮਹੀਨੇ ਦੀ ਸ਼ੁਰੂਆਤ ‘ਚ ਚੀਨ ਅਤੇ ਪਾਕਿਸਤਾਨ ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਲੰਬੇ ਸਮੇਂ ਤੋਂ ਚੱਲ ਰਹੇ ਕਸ਼ਮੀਰ ਵਿਵਾਦ ਦਾ ਮੁੱਦਾ ਉਠਾਇਆ ਸੀ।

SHARE