ਸੀਆਈਏ ਸਟਾਫ਼ ਨੇ 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ

0
102
CIA Arrest Two Gangsters

ਅੰਮ੍ਰਿਤਸਰ (CIA Arrest Two Gangsters) : ਸੀ.ਆਈ.ਏ. ਸਟਾਫ਼ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਪੁਲਿਸ ਪਾਰਟੀ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਮੁਲਜ਼ਮ ਸਾਹਿਬ ਗਰਦੇਵਾ ਅਤੇ ਮੰਗਲ ਸਿੰਘ ਵਾਸੀ ਗੁੱਜਰਪੁਰਾ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 1 ਪਿਸਤੌਲ ਮੈਗਜ਼ੀਨ ਸਮੇਤ 4 ਰੌਂਦ .32 ਬੋਰ ਬਰਾਮਦ ਕੀਤੇ |

ਗਿ੍ਫ਼ਤਾਰ ਮੁਲਜ਼ਮ ਸਾਹਿਬ ਗਰਡੇਲਾ ਗੈਂਗਸਟਰ ਸਿਮਰਨਜੀਤ ਜੁਝਾਰ ਗੈਂਗ ਨਾਲ ਸਬੰਧਤ ਹੈ ਅਤੇ ਮੰਗਲ ਸਿੰਘ ਗੈਂਗਸਟਰ ਸ਼ਮਾ ਡੌਨ ਦਾ ਭਰਾ ਹੈ। ਫੜੇ ਗਏ ਗੈਂਗਸਟਰਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਾਹਿਬ ਗਰਦੇਲਾ ਖਿਲਾਫ ਕਤਲ, ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ 3 ਅਤੇ ਮੰਗਲ ਸਿੰਘ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

Also Read : Disclosure in Poonch Attack : ਸਟਿੱਕੀ ਬੰਬ ਨਾਲ ਹਮਲਾ ਕੀਤਾ ਅਤੇ ਟਰੱਕ ‘ਤੇ 36 ਰਾਉਂਡ ਫਾਇਰ ਕੀਤੇ

Also Read : ਸ਼ਹੀਦ ਮਨਦੀਪ ਦਾ ਲੁਧਿਆਣਾ ਵਿੱਚ ਅੰਤਿਮ ਸੰਸਕਾਰ

Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ

Also Read : ਫੌਜ ਦੇ ਟਰੱਕ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ NIA ਕਸ਼ਮੀਰ ਲਈ ਰਵਾਨਾ

Connect With Us : Twitter Facebook

SHARE