Clash Between Nihangs and Police : ਅੰਮ੍ਰਿਤਸਰ ‘ਚ ਦੇਰ ਰਾਤ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਮਾਮਲਾ ਵਧਦਾ ਦੇਖ ਜਦੋਂ ਵਾਧੂ ਪੁਲੀਸ ਫੋਰਸ ਮੌਕੇ ’ਤੇ ਪੁੱਜੀ ਤਾਂ ਨਿਹੰਗ ਵਾਹਨਾਂ ’ਚ ਬੈਠ ਕੇ ਫ਼ਰਾਰ ਹੋ ਗਏ। ਪੁਲਿਸ ਨੇ ਨਿਹੰਗ ਪੰਡੋਰੀ ਵੜੈਚ ਵਾਸੀ ਤੇਜਵੀਰ ਸਿੰਘ ਦੀ ਪਹਿਚਾਣ ਕਰਕੇ 20 ਦੇ ਕਰੀਬ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਬਟਾਲਾ ਵਿੱਚ ਵੀ ਚਲਾਨ ਕੱਟਣ ਨੂੰ ਲੈ ਕੇ ਨਿਹੰਗਾਂ ਦੀ ਪੁਲਿਸ ਨਾਲ ਉਲਝ ਗਈ। ਪੁਲਸ ਨੇ ਜਿਵੇਂ ਹੀ ਰੋਕਿਆ ਤਾਂ ਦੋਸ਼ੀ ਅਤੇ ਹੋਰ ਨਿਹੰਗਾਂ ਨੇ ਪੁਲਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਪੁਲੀਸ ਨੇ ਬੈਕਅੱਪ ਟੀਮ ਨੂੰ ਉਥੇ ਬੁਲਾ ਲਿਆ। ਜਿਵੇਂ ਹੀ ਪੁਲਿਸ ਟੀਮਾਂ ਪਹੁੰਚੀਆਂ ਤਾਂ ਦੋਸ਼ੀ ਨਿਹੰਗ ਵਾਹਨਾਂ ‘ਚ ਸਵਾਰ ਹੋ ਕੇ ਭੱਜ ਗਏ ਪਰ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਘਟਨਾ ਸੁਲਤਾਨਵਿੰਡ ਰੋਡ ਦੀ ਹੈ। ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਵੱਲੋਂ ਰਾਤ ਸਮੇਂ ਸੁਲਤਾਨਵਿੰਡ ਇਲਾਕੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਉਦੋਂ ਹੀ ਮੁਲਜ਼ਮ ਤੇਜਬੀਰ ਸਿੰਘ ਨਿਹੰਗ ਬਾਣੇ ਵਿੱਚ ਉਥੇ ਪਹੁੰਚ ਗਿਆ। 3-4 ਗੱਡੀਆਂ ਵਿੱਚ ਦੋ ਦਰਜਨ ਦੇ ਕਰੀਬ ਨਿਹੰਗ ਵੀ ਉਨ੍ਹਾਂ ਦੇ ਨਾਲ ਸਨ।
ਬਟਾਲਾ ਵਿੱਚ ਚਲਾਨ ਕੱਟਣ ਨੂੰ ਲੈ ਕੇ ਹੋਇਆ ਵਿਵਾਦ
ਗੁਰਦਾਸਪੁਰ ਦੇ ਬਟਾਲਾ ਦੇ ਗਾਂਧੀ ਚੌਕ ‘ਚ ਨਿਹੰਗਾਂ ਅਤੇ ਪੁਲਿਸ ਵਿਚਾਲੇ ਝਗੜਾ ਹੋ ਗਿਆ। ਇੱਥੇ ਵੀ ਬਲਿਊ ਸਟਾਰ ਅਪਰੇਸ਼ਨ ਕਾਰਨ ਸਖ਼ਤੀ ਵਧਾ ਦਿੱਤੀ ਗਈ ਸੀ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਦੋ ਨਿਹੰਗ ਆ ਗਏ। ਪੁਲਿਸ ਨੇ ਜਦੋਂ ਦਸਤਾਵੇਜ਼ ਮੰਗੇ ਤਾਂ ਨਿਹੰਗਾਂ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ। ਦੂਜੇ ਪਾਸੇ ਨਿਹੰਗਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਵਿੱਚ ਨਿਹੰਗਾਂ ਕੋਲ ਲਾਇਸੰਸ ਨਹੀਂ ਹਨ ਅਤੇ ਕੋਈ ਵੀ ਨਿਹੰਗਾਂ ਦਾ ਚਲਾਨ ਨਹੀਂ ਕੱਟਦਾ। ਇਸ ਦਲੀਲ ਦੇ ਆਧਾਰ ‘ਤੇ ਨਿਹੰਗਾਂ ਨੇ ਧਰਨੇ ‘ਤੇ ਬੈਠ ਗਏ। ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੂੰ ਬਚਾਅ ‘ਚ ਆਉਣਾ ਪਿਆ।
Also Read : ਅੰਮ੍ਰਿਤਸਰ ‘ਚ ਬਾਰਡਰ ‘ਤੇ BSF ਨੇ ਫੜੀ 38 ਕਰੋੜ ਦੀ ਹੈਰੋਇਨ, ਦੇਰ ਰਾਤ ਆਇਆ ਡਰੋਨ
Also Read : ਜੂਨ ਦੇ ਦੂਜੇ ਹਫ਼ਤੇ ਪਾਰਾ ਚੜ੍ਹੇਗਾ, ਤੀਜੇ ਹਫ਼ਤੇ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ
Also Read : ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ