Clash in many places during voting
ਇੰਡੀਆ ਨਿਊਜ਼, ਚੰਡੀਗੜ੍ਹ :
Clash in many places during voting ਪੰਜਾਬ ਵਿਚ ਜਿੱਥੇ ਹੁਣ ਚੋਣਾਂ ਪੈਣ ਦੀ ਸਪੀਡ ਨੇ ਰਫਤਾਰ ਫੜ ਲਈ ਹੈ। ਓਥੇ ਹੀ ਹੁਣ ਕਈ ਥਾਵਾਂ ਤੇ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਸਮਰੱਥਕ ਵੀ ਆਪਸ ਵਿੱਚ ਉਲਜ ਰਹੇ ਹਨ। ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਹੁਣ ਕਈ ਅਜਿਹੀਆਂ ਖਬਰਾਂ ਆ ਰਹੀਆਂ ਹਨ।
ਮਾਹੀ ਗਿੱਲ ਤੇ ਜਾਂਚ ਤੋਂ ਬਾਅਦ ਕੇਸ ਦਰਜ Clash in many places during voting
ਫਿਰੋਜਪੁਰ ਥਾਣਾ ਕੈਂਟ ਪੁਲੀਸ ਨੇ ਭਾਜਪਾ ਵਿੱਚ ਸ਼ਾਮਲ ਹੋਈ ਫ਼ਿਲਮ ਅਦਾਕਾਰਾ ਮਾਹੀ ਗਿੱਲ ਅਤੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਖ਼ਿਲਾਫ਼ ਬਿਨਾਂ ਇਜਾਜ਼ਤ ਚੋਣ ਪ੍ਰਚਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਮਾਹੀ ਗਿੱਲ ਨੇ 11 ਜਨਵਰੀ ਨੂੰ ਬਿਨਾਂ ਕਿਸੇ ਇਜਾਜਤ ਤੋਂ ਚੋਣ ਪ੍ਰਚਾਰ ਦੀ ਮੁਹਿੰਮ ਵਿੱਚ ਹਿੱਸਾ ਲਿਆ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ । ਪੁਲਿਸ ਨੇ ਪੁਖਤਾ ਜਾਂਚ ਤੋਂ ਬਾਅਦ ਮਾਹੀ ਗਿੱਲ ਅਤੇ ਸੋਢੀ ਤੇ ਕੇਸ ਦਰਜ ਕੀਤਾ ਹੈ ।
ਪਠਾਨਕੋਟ ਕੌਂਸਲਰ ਪਤੀ ‘ਤੇ ਲੱਗੇ ਜਾਲੀ ਵੋਟਾਂ ਦੇ ਦੋਸ਼ Clash in many places during voting
ਪਠਾਨਕੋਟ ‘ਚ ਇੱਕ ਬੂਥ ਤੇ ਉਸ ਸਮੇਂ ਹੰਗਾਮੀ ਹਾਲਤ ਬਣ ਗਈ ਜਦੋਂ ਕਾਂਗਰਸੀ ਕੌਂਸਲਰ ਦੇ ਪਤੀ ‘ਤੇ ਭਾਜਪਾ ਵਰਕਰਾਂ ਨੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ। ਇਸ ਦੌਰਾਨ ਦੋਵੇਂ ਧਿਰਾਂ ਆਮਣੇ-ਸਾਮਣੇ ਆ ਗਈਆਂ। ਕੁੱਜ ਸਮੇਂ ਵਿੱਚ ਹੀ ਹਾਲਾਤ ਹੋਰ ਵੀ ਪੇਚੀਦਾ ਹੋ ਗਏ ਅਤੇ ਦੋਵੇਂ ਗੁੱਟਾਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਮੌਕਾ ਦੇਖਦੇ ਹੋਏ ਬੀਐਸਐਫ ਨੇ ਹਲਕਾ ਲਾਠੀਚਾਰਜ ਕੀਤਾ। ਅਤੇ ਸਿਥਤੀ ਨੂੰ ਸ਼ਾਂਤ ਕੀਤਾ।
ਪਟਿਆਲਾ ਵਿੱਚ ਅਕਾਲੀ ਵਰਕਰ ਜ਼ਖਮੀ Clash in many places during voting
ਪਟਿਆਲਾ ਦੇ ਬਾਬੂ ਸਿੰਘ ਕਲੋਨੀ ਵਿੱਚ ਇੱਕ ਪੋਲਿੰਗ ਬੂਥ ‘ਤੇ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਝੜਪ ਹੋ ਗਈ। ਨੌਜਵਾਨ ਦੀ ਛਾਤੀ ‘ਤੇ ਕੋਈ ਤਿੱਖੀ ਚੀਜ਼ ਵੱਜੀ। ਜਿਸ ਨਾਲ ਉਹ ਜਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਮੋਹਿਤ ਉਮਰ ਕਰੀਬ 28 ਸਾਲ ਵਜੋਂ ਹੋਈ ਹੈ, ਜਿਸ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ
ਇਹ ਵੀ ਪੜ੍ਹੋ : Punjab Assembly Poll Voting Update ਕਰੀਬ 18 ਫੀਸਦੀ ਵੋਟਿੰਗ ਹੋ ਚੁਕੀ