Closed The Open Pit
ਸੈਕਟਰ 71 ਵਿੱਚ ਵਾਟਰ ਸਪਲਾਈ ਪਾਈਪ ਲਾਈਨ ਦੇ ਖੁੱਲ੍ਹੇ ਖੱਡੇ ਨੂੰ ਕੀਤਾ ਬੰਦ
- ਖੱਡਾ 4 ਦਿਨਾਂ ਤੋਂ ਸੀ ਖੁੱਲ੍ਹਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਵਿਭਾਗ ਦੇ ਅਧਿਕਾਰੀਆਂ ਨੇ ਸੈਕਟਰ-71 ਵਿੱਚ ਪਾਣੀ ਦੀ ਲੀਕੇਜ ਰੋਕਣ ਲਈ ਪੁੱਟੇ ਖੱਡੇ ਨੂੰ ਠੀਕ ਕਰਵਾ ਦਿੱਤਾ ਹੈ। ਖੁੱਲ੍ਹੇ ਖੱਡੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। Closed The Open Pit
ਕੰਮ ਅਧੂਰਾ ਛੱਡ ਦਿੱਤਾ
ਮਕਾਨ ਨੰਬਰ 3334 ਦੇ ਮਾਲਕ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਪਾਣੀ ਦੀ ਲੀਕੇਜ ਦੀ ਸਮੱਸਿਆ ਸੀ। ਪਾਣੀ ਦੀ ਪਾਈਪ ਲਾਈਨ ਦਰੁਸਤ ਕਰਨ ਲਈ ਵਿਭਾਗ ਵੱਲੋਂ ਟੋਏ ਪੁੱਟੇ ਗਏ ਸਨ। ਵੱਡੀ ਗੱਲ ਇਹ ਹੈ ਕਿ ਟੋਆ ਪੁੱਟਣ ਤੋਂ ਬਾਅਦ ਕੰਮ ਅਧੂਰਾ ਛੱਡ ਦਿੱਤਾ ਗਿਆ। Closed The Open Pit
ਮੇਨ ਗੇਟ ਦੇ ਸਾਹਮਣੇ ਸੀ ਖੱਡਾ
ਮਕਾਨ ਨੰਬਰ 3334 ਦੇ ਮਾਲਕ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਘਰ ਦੇ ਮੇਨ ਗੇਟ ਦੇ ਸਾਹਮਣੇ ਪਏ ਖੁੱਲ੍ਹੇ ਟੋਏ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਸੀ।
ਅਸ਼ੋਕ ਗਰਗ (ਪ੍ਰੈਸੀਡੈਂਟ,ਸਵਾਮੀ ਵਿਵੇਕਾ ਨੰਦ ਗਰੁੱਪ ਆਫ਼ ਇੰਸਟੀਚਿਊਟ) ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਚਾਹਿਦਾ ਹੈ ਕਿ ਹੋ ਰਹੇ ਕੰਮਾਂ ਦੀ ਨਿਗਰਾਨੀ ਕਰਨ। ਕਿਤੇ ਲੋਕਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ। ਮਾਮਲਾ ਉਜਾਗਰ ਹੋਣ ਤੋਂ ਬਾਅਦ ਅੱਜ ਬਾਅਦ ਦੁਪਹਿਰ ਖੁੱਲ੍ਹੇ ਟੋਏ ਨੂੰ ਬੰਦ ਕਰ ਦਿੱਤਾ ਗਿਆ ਹੈ। Closed The Open Pit
Also Read :ਬਰਨਾਲਾ, ਬਾਘਾ ਪੁਰਾਣਾ ਅਤੇ ਜੈਤੋਂ ਦੇ ਵਿਧਾਇਕ ਦਾ SVIETਨਾਲ ਕੁਨੈਕਸ਼ਨ AAP MLAs’Connection With SVIET
Also Read :ਸਿੱਖਿਆ ਮੰਤਰੀ ਮੀਤ ਹੇਅਰ SVIET ਪਹੁੰਚੇ Swami Viveka Nand Group Of Institutes
Also Read :MP ਪ੍ਰਨੀਤ ਕੌਰ Sandhu Farm ਤੇ ਪੁੱਜੇ MP Preneet Kaur
Connect With Us : Twitter Facebook