CM and Sidhu in Ludhiana ਸਿੱਧੂ ਅਤੇ ਚੰਨੀ ਨੂੰ ਕੀਤਾ ਸਨਮਾਨਿਤ

0
594

CM and Sidhu in Ludhiana

ਦਿਨੇਸ਼ ਮੋਦਗਿੱਲ, ਲੁਧਿਆਣਾ:

ਸੀਨੀਅਰ ਕਾਂਗਰਸੀ ਆਗੂ ਅਤੇ ਪੀਐਸਆਈਡੀਸੀਸੀ ਦੇ ਚੇਅਰਮੈਨ ਕਿ੍ਰਸਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਹਲਕਾ ਦੱਖਣੀ ਦੇ ਵਰਕਰ ਕਾਂਗਰਸ ਵਰਕਰ ਮਿਲਣੀ ਸਮਾਰੋਹ ਚ ਚੰਨੀ ਸਰਕਾਰ ਦੇ ਕੀਤੇ ਕੰਮਾਂ ਦੇ ਨਾਅਰੇ ਲਗਾਉਦਿਆਂ ਪੱਜੇ। ਬਾਵਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਾ ਬੈਚ ਲਗਾ ਕੇ ਸਨਮਾਨਿਤ ਕੀਤਾ।

CM and Sidhu in Ludhiana ਸਰਕਾਰ ਨੇ ਇਤਿਹਾਸ ਰਚਿਆ

ਬਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਦੇ ਵਿਕਾਸ ਕਾਰਜਾਂ ਵਿੱਚ ਇਤਿਹਾਸ ਰਚਿਆ ਹੈ।

ਬਿਜਲੀ ਦੇ ਬਕਾਇਆ ਬਿੱਲ ਮੁਆਫ ਕਰਨ, 7 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸਨ ਵਾਲੇ ਖਪਤਕਾਰਾਂ ਨੂੰ ਬਿਜਲੀ ਦੇ ਬਿੱਲਾਂ ਵਿੱਚ ਤਿੰਨ ਯੂਨਿਟਾਂ ਦੀ ਛੋਟ ਅਤੇ ਹੁਣ ਕੇਬਲ 100 ਰੁਪਏ ਪ੍ਰਤੀ ਮਹੀਨਾ ਕਰਨ ਦੇ ਐਲਾਨ ਨਾਲ ਪੰਜਾਬ ਦੇ ਲੋਕਾਂ ਵਿੱਚ ਖੁਸੀ ਦੀ ਲਹਿਰ ਹੈ।

ਇਸ ਸਮਾਗਮ ਵਿੱਚ ਬਲਜੀਤ ਸਿੰਘ ਮਾਲਦਾ, ਰੇਸਮ ਸਿੰਘ ਸੱਗੂ, ਸੁਦੇਸ ਯਾਦਵ, ਸੁਖਵਿੰਦਰ ਸਿੰਘ ਜਗਦੇਵ, ਪਿ੍ਰੰਸ ਬਾਵਾ, ਪਿ੍ਰੰਸ ਜੌਹਰ, ਅਨਿਲ ਕੁਮਾਰ ਪੱਪੀ, ਇਕਬਾਲ ਸਿੰਘ ਰਿਐਤ, ਹਰਜਿੰਦਰ ਕੌਰ, ਮੱਘਰ ਸਿੰਘ ਅਤੇ ਸੁਖਵਿੰਦਰ ਸਰਮਾ ਹਾਜਰ ਸਨ।

ਇਹ ਵੀ ਪੜ੍ਹੋ : All Party Meeting 28 ਨਵੰਬਰ ਨੂੰ

Connect With Us:-  Twitter Facebook

SHARE