India News (ਇੰਡੀਆ ਨਿਊਜ਼), CM Bhagwant Maan’s Wife Gurpreet Kaur, ਚੰਡੀਗੜ੍ਹ : ਸੀਐਮ ਭਗਵੰਤ ਮਾਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਸਲ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਤੇ ਸਾਂਝੀ ਕੀਤੀ ਹੈ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਹਨ ਧੀ ਨੇ ਜਨਮ ਲਿਆ ਹੈ ਜੱਚਾ – ਬੱਚਾ ਦੋਵੇਂ ਤੰਦਰੁਸਤ ਹਨ। ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਹੈ।
26 ਜਨਵਰੀ ਨੂੰ ਖੁਸ਼ੀ ਕੀਤੀ ਸੀ ਸਾਂਝੀ
ਸੀਐਮ ਭਗਵੰਤ ਮਾਨ ਨੇ 26 ਜਨਵਰੀ ਨੂੰ ਰੱਖੇ ਇੱਕ ਸਮਾਗਮ ਦੌਰਾਨ ਜਨਤਕ ਤੌਰ ਤੇ ਖੁਸ਼ੀ ਸਾਂਝੀ ਕਰਦਿਆ ਕਿਹਾ ਸੀ ਕਿ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਹੈ। ਮਾਰਚ ਮਹੀਨੇ ਦੇ ਵਿੱਚ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ। ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹਨਾਂ ਦੇ ਘਰੇ ਬੇਟਾ ਹੋਵੇਗਾ ਜਾਂ ਬੇਟੀ ਪਰ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਹੈ ਕਿ ਆਣ ਵਾਲਾ ਬੱਚਾ ਤੰਦਰੁਸਤ ਹੋਵੇ।
ਫੋਰਟੀਜ ਹਸਪਤਾਲ ਵਿੱਚ ਦਾਖਿਲ
ਸੀਐਮ ਭਗਵੰਤ ਮਾਨ ਜੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੇ ਦਿਨ ਫਟ ਇਜ ਹਸਪਤਾਲ ਵਿਚ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਬੇਟੀ ਨੂੰ ਜਨਮ ਦਿੱਤਾ ਹੈ। ਸੀਐਮ ਭਗਵੰਤ ਮਾਨ ਦੇ ਘਰ ਖੁਸ਼ੀਆਂ ਆਉਣ ਦੇ ਚਲਦਿਆਂ ਉਹਨਾਂ ਨੂੰ ਲੋਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।